- Updated: December 25, 2022 12:51 AM
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਦਿੱਲੀ ਵਿਖੇ ਓਪੋਲੋ ਹਸਪਤਾਲ ਨੇੜੇ ਇਕ ਐਂਬੂਲੈਂਸ ਨੂੰ ਰਸਤਾ ਦੇਣ ਲਈ ਆਪਣੀ 'ਭਰਤ ਜੋੜੋ ਯਾਤਰਾ' ਕੁਝ ਦੇਰ ਲਈ ਰੋਕ ਦਿੱਤੀ। ਐਂਬੂਲੈਂਸ ਨੂੰ ਜਾਣ ਦੇਣ ਲਈ ਰਾਹੁਲ ਕੁਝ ਦੇਰ ਸੜਕ 'ਤੇ ਰੁਕੇ ਰਹੇ। ਉਨ੍ਹਾਂ ਆਪਣੇ ਸਾਥੀ ਯਾਤਰੀਆਂ ਨੂੰ ਵੀ ਐਂਬੂਲੈਂਸ ਨੂੰ ਰਸਤਾ ਦੇਣ ਲਈ ਕਿਹਾ। ਇਹ ਘਟਨਾ ਰਾਸ਼ਟਰੀ ਰਾਜਧਾਨੀ 'ਚ ਅਪੋਲੋ ਹਸਪਤਾਲ ਨੇੜੇ ਸਵੇਰੇ ਕਰੀਬ ਸਾਢੇ 8 ਵਜੇ ਹੋਏ। ਰਾਹੁਲ ਦੀ ਅਗਵਾਈ 'ਚ 'ਭਰਤ ਜੋੜੋ ਯਾਤਰਾ' ਨੇ ਸਵੇਰੇ ਹਰਿਆਣਾ ਦੇ ਬਦਰਪੁਰ ਬਾਰਡਰ ਤੋਂ ਦਿੱਲੀ 'ਚ ਐਂਟਰੀ ਕੀਤੀ। ਇਹ ਯਾਤਰਾ ਦਿੱਲੀ 'ਚ ਬਦਰਪੁਰ ਬਾਰਡਰ ਤੋਂ 23 ਕਿਲੋਮੀਟਰ ਦੀ ਦੂਰੀ ਤੈਅ ਕਰੇਕ ਲਾਲ ਕਿਲ੍ਹੇ ਪੁੱਜੀ। ਇਸ ਦੌਰਾਨ ਇਹ ਆਸ਼ਰਮ ਚੌਂਕ, ਨਿਜ਼ਾਮੁਦੀਨ, ਇੰਡੀਆ ਗੇਟ, ਆਈ.ਟੀ.ਓ. ਅਤੇ ਰਾਜ ਘਾਟ ਤੋਂ ਹੋ ਕੇ ਗੁਜਰੇਗੀ। 'ਭਰਤ ਜੋੜੋ ਯਾਤਰਾ' ਪਹਿਲਾਂ ਹੀ ਲਗਭਗ 3,000 ਕਿਲੋਮੀਟਰ ਦੀ ਦੂਰੀ ਤੈਅ ਕਰ ਚੁੱਕੀ ਹੈ। ਜਨਵਰੀ ਦੇ ਅਖੀਰ 'ਚ ਜੰਮੂ-ਕਸ਼ਮੀਰ 'ਚ ਖਤਮ ਹੋਣ ਤੋਂ ਪਹਿਲਾਂ 12 ਸੂਬਿਆਂ 'ਚ ਕੁੱਲ 3,570 ਕਿਲੋਮੀਟਰ ਦਾ ਸਫਰ ਤੈਅ ਕਰੇਗੀ।