- Updated: October 31, 2026 09:42 AM
ਟ੍ਰੈਵਲ ਏਜੰਟ ਤਰੁਣ ਖੋਸਲਾ, ਜਿਸ ਨੂੰ ਈ. ਡੀ. ਨੇ ਦਿੱਲੀ ਤੋਂ ਡੰਕੀ ਦੇ ਰਾਹੀਂ ਲੋਕਾਂ ਨੂੰ ਅਮਰੀਕਾ ਭੇਜਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ, ਜਿਸ ਨੂੰ ਅੱਜ ਜ਼ਿਲਾ ਤੇ ਸੈਸ਼ਨ ਜੱਜ ਸ਼੍ਰੀਮਤੀ ਪ੍ਰਿਆ ਸੂਦ ਦੀ ਅਦਾਲਤ ਵਿਚ ਉਸ ਦੇ 7 ਦਿਨਾਂ ਦੇ ਈ. ਡੀ. ਰਿਮਾਂਡ ਦੀ ਮਿਆਦ ਖਤਮ ਹੋਣ ਤੋਂ ਬਾਅਦ ਪੇਸ਼ ਕੀਤਾ ਗਿਆ। ਜਿੱਥੇ ਈ. ਡੀ. ਵੱਲੋਂ ਐਡਵੋਕੇਟ ਅਜੇ ਪਠਾਨੀਆ ਪੇਸ਼ ਹੋਏ ਅਤੇ ਈ. ਡੀ. ਤੋਂ ਤਰੁਣ ਖੋਸਲਾ ਦਾ ਹੋਰ ਰਿਮਾਂਡ ਨਹੀਂ ਮੰਗਿਆ ਗਿਆ, ਕਿਉਂਕਿ ਉਸ ਨੇ ਅਦਾਲਤ ਨੂੰ ਦੱਸਿਆ ਕਿ ਤਰੁਣ ਖੋਸਲਾ ਤੋਂ ਉਨ੍ਹਾਂ ਨੂੰ ਜੋ ਵੀ ਜਾਣਕਾਰੀ ਚਾਹੀਦੀ ਸੀ, ਉਹ ਉਨ੍ਹਾਂ ਨੂੰ ਮਿਲ ਗਈ ਹੈ। ਜਿਸ ’ਤੇ ਅਦਾਲਤ ਨੇ ਤਰੁਣ ਖੋਸਲਾ ਨੂੰ ਨਿਆਂਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਸੁਣਾਇਆ ਹੈ।