ਆਸਟ੍ਰੇਲੀਆਈ ਆਲਰਾਊਂਡਰ ਕ੍ਰਿਕਟਰ ਗਲੇਨ ਮੈਕਸਵੈੱਲ ਬਣਨ ਜਾ ਰਿਹੈ ਪਿਤਾ, Baby Shower ਦੀਆਂ ਤਸਵੀਰਾਂ ਭਾਰਤੀ ਪਤਨੀ ਨੇ ਕੀਤੀਆਂ Share

ਆਸਟ੍ਰੇਲੀਆਈ ਆਲਰਾਊਂਡਰ ਕ੍ਰਿਕਟਰ ਗਲੇਨ ਮੈਕਸਵੈੱਲ ਬਣਨ ਜਾ ਰਿਹੈ ਪਿਤਾ, Baby Shower ਦੀਆਂ ਤਸਵੀਰਾਂ ਭਾਰਤੀ ਪਤਨੀ ਨੇ ਕੀਤੀਆਂ Share

ਆਸਟ੍ਰੇਲੀਆਈ ਆਲਰਾਊਂਡਰ ਕ੍ਰਿਕਟਰ ਗਲੇਨ ਮੈਕਸਵੈੱਲ ਦੇ ਘਰ ਜਲਦ ਹੀ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਗੂੰਜਣ ਵਾਲੀਆਂ ਹਨ। ਦਰਅਸਲ ਮੈਕਸਵੈੱਲ ਦੀ ਪਤਨੀ ਵਿੰਨੀ ਰਮਨ ਨੇ ਸੋਸ਼ਲ ਮੀਡੀਆ 'ਤੇ ਬੇਬੀ ਸ਼ਾਵਰ ਸਮਾਰੋਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। 

                     Image

ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਵਿੰਨੀ ਰਮਨ ਨੇ ਕੈਪਸ਼ਨ 'ਚ ਲਿਖਿਆ - Blessing baby Maxwell the traditional way। ਜ਼ਿਕਰਯੋਗ ਹੈ ਕਿ ਮੈਕਸਵੈੱਲ ਅਤੇ ਵਿੰਨੀ ਰਮਨ ਦਾ ਵਿਆਹ ਮਾਰਚ 2022 'ਚ ਭਾਰਤੀ ਰੀਤੀ-ਰਿਵਾਜਾਂ ਮੁਤਾਬਕ ਅਤੇ ਫਿਰ ਈਸਾਈ ਤਰੀਕੇ ਨਾਲ ਹੋਇਆ ਸੀ, ਜਦਕਿ ਗਰਭ ਅਵਸਥਾ ਦੀ ਜਾਣਕਾਰੀ ਇਸ ਜੋੜੇ ਨੇ ਮਈ 2023 'ਚ ਦਿੱਤੀ ਸੀ।

                     Image

ਕੌਣ ਹੈ ਵਿੰਨੀ ਰਮਨ
ਵਿੰਨੀ ਦੇ ਇੰਸਟਾਗ੍ਰਾਮ ਪ੍ਰੋਫਾਈਲ ਦੇ ਅਨੁਸਾਰ, ਉਹ ਪੇਸ਼ੇ ਤੋਂ ਇਕ ਫਾਰਮਾਸਿਸਟ ਹੈ। ਵਿਨੀ ਰਮਨ ਦੇ ਪਰਿਵਾਰ ਦੀਆਂ ਜੜ੍ਹਾਂ ਚੇਨਈ ਵਿਚ ਹਨ, ਪਰ ਉਸ ਦਾ ਜਨਮ ਅਤੇ ਪਾਲਣ ਪੋਸ਼ਣ ਆਸਟ੍ਰੇਲੀਆ ਵਿਚ ਹੋਇਆ, ਜਿੱਥੇ ਉਸ ਨੇ ਫਾਰਮੇਸੀ ਦੀ ਪੜ੍ਹਾਈ ਕੀਤੀ। ਵਿੰਨੀ ਰਮਨ ਦੇ ਪਿਤਾ ਵੈਂਕਟ ਰਮਨ ਅਤੇ ਮਾਂ ਵਿਜੇਲਕਸ਼ਮੀ ਰਮਨ ਉਸ ਦੇ ਜਨਮ ਤੋਂ ਪਹਿਲਾਂ ਹੀ ਆਸਟ੍ਰੇਲੀਆ ਆ ਗਏ ਸਨ।