ਨਵੇਂ ਸਾਲ ਦੀ ਪਾਰਟੀ ਮਨਾ ਕੇ ਵਾਪਸ ਪਰਤ ਰਹੇ 6 ਦੋਸਤਾਂ ਦੀ ਹੋਈ ਮੌਤ, ਡਿਵਾਈਡਰ ਨਾਲ ਟਕਰਾ ਕੇ ਪਲਟੀ ਕਾਰ

ਨਵੇਂ ਸਾਲ ਦੀ ਪਾਰਟੀ ਮਨਾ ਕੇ ਵਾਪਸ ਪਰਤ ਰਹੇ 6 ਦੋਸਤਾਂ ਦੀ ਹੋਈ ਮੌਤ, ਡਿਵਾਈਡਰ ਨਾਲ ਟਕਰਾ ਕੇ ਪਲਟੀ ਕਾਰ

ਨਵੇਂ ਸਾਲ ਦੇ ਪਹਿਲੇ ਦਿਨ ਝਾਰਖੰਡ ਦੇ ਜਮਸ਼ੇਦਪੁਰ ਤੋਂ ਬੁਰੀ ਖ਼ਬਰ ਸਾਹਮਣੇ ਆਈ ਹੈ। ਇੱਕ ਭਿਆਨਕ ਸੜਕ ਹਾਦਸੇ ਵਿੱਚ ਛੇ ਦੋਸਤਾਂ ਦੀ ਮੌਤ ਹੋ ਗਈ। ਘਟਨਾ ਬਿਸਤੂਪੁਰ ਥਾਣਾ ਖੇਤਰ ਦੇ ਸਰਕਟ ਹਾਊਸ ਇਲਾਕੇ 'ਚ ਚੌਕ ਨੇੜੇ ਵਾਪਰੀ। ਰਿਪੋਰਟ ਮੁਤਾਬਕ ਇਕ ਤੇਜ਼ ਰਫਤਾਰ ਬੇਕਾਬੂ ਕਾਰ ਪਹਿਲਾਂ ਡਿਵਾਈਡਰ ਨਾਲ ਟਕਰਾ ਗਈ ਅਤੇ ਫਿਰ ਦਰੱਖਤ ਨਾਲ ਟਕਰਾ ਕੇ ਪਲਟ ਗਈ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਛੇ ਨੌਜਵਾਨਾਂ ਦੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿਤੀ ਅਤੇ ਇਸ ਨੂੰ ਸੁਣ ਕੇ ਆਸ-ਪਾਸ ਦੇ ਲੋਕ ਘਰਾਂ ਤੋਂ ਬਾਹਰ ਆ ਗਏ।

ਸਥਾਨਕ ਲੋਕਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਅਤੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ। ਕਰੇਨ ਰਾਹੀਂ ਲਾਸ਼ਾਂ ਨੂੰ ਨੁਕਸਾਨੀ ਕਾਰ ਵਿੱਚੋਂ ਬਾਹਰ ਕੱਢਿਆ ਗਿਆ। ਸਾਰੇ ਛੇ ਮ੍ਰਿਤਕ ਆਰਆਈਟੀ ਥਾਣਾ ਖੇਤਰ ਦੇ ਕੁਲਪਤੰਗਾ ਦੇ ਰਹਿਣ ਵਾਲੇ ਸਨ।
 

ਇਸ ਘਟਨਾ 'ਚ ਜ਼ਖ਼ਮੀ ਰਵੀ ਸ਼ੰਕਰ ਦੇ ਪਿਤਾ ਸੁਨੀਲ ਝਾਅ ਨੇ ਦੱਸਿਆ ਕਿ ਇਸ ਹਾਦਸੇ 'ਚ 6 ਨੌਜਵਾਨਾਂ ਦੀ ਮੌਤ ਹੋ ਗਈ ਪਰ ਉਨ੍ਹਾਂ ਦਾ ਬੇਟਾ ਠੀਕ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਗੱਡੀ 'ਚ ਇਹ ਹਾਦਸਾ ਹੋਇਆ, ਉਸ 'ਚ ਕੁੱਲ 8 ਲੋਕ ਸਵਾਰ ਸਨ। ਇਨ੍ਹਾਂ 'ਚੋਂ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 2 ਨੌਜਵਾਨਾਂ ਦੀ ਜਾਨ ਬਚ ਗਈ।