ਗੁਰੂਗ੍ਰਾਮ ''ਚ ਲੜਕੀ ਨੇ ਨੌਜਵਾਨ ਨੂੰ ਹਨੀ ਟ੍ਰੈਪ ’ਚ ਫਸਾ ਕੇ 90 ਲੱਖ ਰੁਪਏ ਠੱਗੇ

ਗੁਰੂਗ੍ਰਾਮ ''ਚ ਲੜਕੀ ਨੇ ਨੌਜਵਾਨ ਨੂੰ ਹਨੀ ਟ੍ਰੈਪ ’ਚ ਫਸਾ ਕੇ 90 ਲੱਖ ਰੁਪਏ ਠੱਗੇ

ਗੁਰੂਗ੍ਰਾਮ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਗੁਰੂਗ੍ਰਾਮ ਵਿੱਚ ਇੱਕ 24 ਸਾਲ ਦੀ ਮੁਟਿਆਰ ਨੇ ਇੱਕ ਨੌਜਵਾਨ ਨੂੰ ਹਨੀ ਟ੍ਰੈਪ ਵਿੱਚ ਫਸਾ ਕੇ 90 ਲੱਖ ਰੁਪਏ ਠੱਗ ਲਏ ਅਤੇ ਇੰਨਾ ਹੀ ਨਹੀਂ, ਲੜਕੀ ਦੀ ਪੈਸਿਆਂ ਦੀ ਮੰਗ ਵੱਧਦੀ ਹੀ ਗਈ। ਜਦੋਂ ਨੌਜਵਾਨ ਨੇ ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਲੜਕੀ ਨੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਦਿੱਤੀ। ਇਸ ਤੋਂ ਬਾਅਦ ਨੌਜਵਾਨ ਦੁਖੀ ਹੋ ਕੇ ਗੁਰੂਗ੍ਰਾਮ ਪੁਲਿਸ ਕੋਲ ਪਹੁੰਚਿਆ ਅਤੇ ਆਪਣੀ ਸ਼ਿਕਾਇਤ ਦਰਜ ਕਰਵਾਈ। ਗੁਰੂਗ੍ਰਾਮ ਪੁਲਿਸ ਨੇ ਨੌਜਵਾਨ ਦੀ ਸ਼ਿਕਾਇਤ 'ਤੇ ਜਾਲ ਵਿਛਾ ਕੇ ਸੈਕਟਰ 47 ਦੇ ਇੱਕ ਕੈਫੇ ਤੋਂ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਪੁੱਛਗਿੱਛ ਵਿੱਚ ਮੁਟਿਆਰ ਨੇ ਦੱਸਿਆ ਕਿ ਇੱਕ ਡੇਟਿੰਗ ਐਪ ਰਾਹੀਂ ਨੌਜਵਾਨ ਨਾਲ ਗੱਲਬਾਤ ਹੋਈ ਸੀ, ਉਸ ਤੋਂ ਬਾਅਦ ਨੰਬਰ ਵਟਾਏ ਗਏ ਅਤੇ ਹੌਲੀ-ਹੌਲੀ ਦੋਸਤੀ ਪਿਆਰ ਵਿੱਚ ਬਦਲ ਗਈ। ਲੜਕੇ-ਲੜਕੀ ਨੇ ਸਰੀਰਕ ਸਬੰਧ ਵੀ ਬਣਾਏ, ਉਸ ਤੋਂ ਬਾਅਦ ਅਸਲੀ ਖੇਡ ਸ਼ੁਰੂ ਹੋਈ। ਲੜਕੀ ਨੇ ਹੌਲੀ-ਹੌਲੀ ਨੌਜਵਾਨ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਅਤੇ ਉਸ ਤੋਂ 90 ਲੱਖ ਰੁਪਏ ਐਂਠ ਲਏ। ਲੜਕੀ ਦੀ ਪੈਸਿਆਂ ਦੀ ਮੰਗ ਲਗਾਤਾਰ ਜਾਰੀ ਰਹੀ।

ਜਦੋਂ ਨੌਜਵਾਨ ਨੇ ਪੈਸੇ ਦੇਣ ਤੋਂ ਮਨ੍ਹਾ ਕੀਤਾ ਤਾਂ ਲੜਕੀ ਨੇ ਉਸ ਨੂੰ ਜਬਰ-ਜਨਾਹ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ। ਨੌਜਵਾਨ ਪੁਲਿਸ ਕੋਲ ਪਹੁੰਚਿਆ ਅਤੇ ਆਪਣੀ ਸ਼ਿਕਾਇਤ ਦਰਜ ਕਰਵਾਈ। ਇਸ ਤੋਂ ਬਾਅਦ 50,000 ਰੁਪਏ ਲੈ ਕੇ ਨੌਜਵਾਨ ਕਾਫੀ ਕੈਫੇ ਵਿੱਚ ਪਹੁੰਚਿਆ ਅਤੇ ਪੁਲਿਸ ਨੇ ਜਾਲ ਵਿਛਾ ਕੇ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਪੁੱਛਗਿੱਛ ਵਿੱਚ ਲੜਕੀ ਨੇ ਦੱਸਿਆ ਕਿ ਉਹ MBA ਪਾਸ ਹੈ, ਉਸ ਦੀ ਉਮਰ 24 ਸਾਲ ਹੈ ਅਤੇ ਉਹ ਗੁਰੂਗ੍ਰਾਮ ਦੇ ਸੁਸ਼ਾਂਤ ਲੋਕ ਵਿੱਚ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਪਿੱਛੋਂ ਉਹ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ। ਨੌਜਵਾਨ ਗੁਰੂਗ੍ਰਾਮ ਦੇ ਸੈਕਟਰ 40 ਵਿੱਚ ਰਹਿੰਦਾ ਹੈ ਅਤੇ ਇੱਕ ਕੰਪਨੀ ਵਿੱਚ ਕੰਮ ਕਰਦਾ ਹੈ। ਫਿਲਹਾਲ ਪੁਲਿਸ ਨੇ ਲੜਕੀ ਦਾ ਬੈਂਕ ਖਾਤਾ ਸੀਲ (ਫ੍ਰੀਜ਼) ਕਰਵਾ ਦਿੱਤਾ ਹੈ।