- Updated: August 26, 2026 08:15 PM
ਦੇਸ਼ ਦੇ ਸਭ ਤੋਂ ਵੱਡੇ 540 ਕਰੋੜ ਦੇ ਮੈਡੀਕਲ ਡਰੱਗ ਰੈਕਟ ਮਾਮਲੇ ਦੇ ਇਕ ਮੁਲਜ਼ਮ ਦੀਪਕ ਭੰਡਾਰੀ ਨੇ ਅੱਜ ਅੰਮ੍ਰਿਤਸਰ ਦੀ ਜੇਲ੍ਹ ਵਿਚ ਖ਼ੁਦਕੁਸ਼ੀ ਕਰ ਲਈ। ਤਕਰੀਬਨ 15 ਮਹੀਨੇ ਪਹਿਲੇ ਐੱਨ.ਸੀ.ਬੀ. ਨੇ ਦੇਸ਼ ਦੇ ਵਿਚ ਇਕ ਰੈਕਟ ਫੜਿਆ ਸੀ, ਜੋ ਕਿ ਨਸ਼ੇ ਦੀਆਂ ਦਵਾਈਆਂ ਵੇਚਣ ਦਾ ਕਾਰੋਬਾਰ ਕਰਦੇ ਸਨ। ਉਸ ਵਿਚ ਇਕ ਨਾਮ ਦੀਪਕ ਭੰਡਾਰੀ ਦਾ ਵੀ ਸਾਹਮਣੇ ਆਇਆ ਸੀ, ਜੋ ਕਿ 15 ਮਹੀਨੇ ਤੋਂ ਅੰਮ੍ਰਿਤਸਰ ਦੀ ਜੇਲ੍ਹ ਵਿਚ ਸੀ।
ਦੀਪਕ ਭੰਡਾਰੀ ਦੀ ਅੰਮ੍ਰਿਤਸਰ ਦੀ ਜ਼ਿਲ੍ਹਾ ਅਦਾਲਤ ਤੋਂ ਬਾਅਦ ਹਾਈ ਕੋਰਟ ਅਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਵਿਚ ਜ਼ਮਾਨਤ ਰੱਦ ਹੋ ਗਈ ਸੀ। ਇਸ ਤੋਂ ਬਾਅਦ ਲੰਬੇ ਸਮੇਂ ਤੋਂ ਉਹ ਮਾਨਸਿਕ ਤਣਾਅ ਵਿਚ ਸੀ ਜਿਸ ਤੋਂ ਬਾਅਦ ਉਸ ਨੇ ਅੱਜ ਜੇਲ੍ਹ ਦੇ ਵਿਚ ਪਰਨਾ ਪਾ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ।