ਦਿੱਲੀ ਦੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਪਈਆਂ ਭਾਜੜਾਂ,ਪੁਲਸ ਨੇ ਸਕੂਲ ਕਰਵਾਇਆ ਖਾਲੀ

ਦਿੱਲੀ ਦੇ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਪਈਆਂ ਭਾਜੜਾਂ,ਪੁਲਸ ਨੇ ਸਕੂਲ ਕਰਵਾਇਆ ਖਾਲੀ

ਰਾਸ਼ਟਰੀ ਰਾਜਧਾਨੀ ਦਿੱਲੀ ਦੇ ਪੁਸ਼ਪ ਵਿਹਾਰ ਸਥਿਤ ਅੰਮ੍ਰਿਤਾ ਸੀਨੀਅਰ ਸੈਕੰਡਰੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਬੰਬ ਦੀ ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪਹੁੰਚੀ ਪੁਲਸ ਨੇ ਤੁਰੰਤ ਸਕੂਲ ਨੂੰ ਖਾਲੀ ਕਰਵਾਇਆ। ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਈ-ਮੇਲ ਜ਼ਰੀਏ ਦਿੱਤੀ ਗਈ। ਇਸ ਤੋਂ ਬਾਅਦ ਪੁਲਸ ਜਾਂਚ ਵਿਚ ਜੁੱਟ ਗਈ। ਦੱਸ ਦੇਈਏ ਕਿ ਅੰਮ੍ਰਿਤਾ ਸਕੂਲ ਸਾਊਥ ਦਿੱਲੀ ਦੇ ਪੁਸ਼ਪ ਵਿਹਾਰ ਇਲਾਕੇ ਵਿਚ ਸਥਿਤ ਹੈ। ਸਵੇਰ ਦੇ ਸਮੇਂ ਈ-ਮੇਲ ਜ਼ਰੀਏ ਸਕੂਲ ਨੂੰ ਇਹ ਧਮਕੀ ਦਿੱਤੀ ਗਈ। ਇਸ ਤੋਂ ਬਾਅਦ ਪੁਲਸ ਨੇ ਤਲਾਸ਼ੀ ਮੁਹਿੰਮ ਚਲਾਈ ਪਰ ਬੰਬ ਨਹੀਂ ਮਿਲਿਆ।

                       Image

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਬੰਬ ਦਸਤਾ ਦੇ ਐੱਸ. ਆਈ. ਸੁਰੇਸ਼ ਯਾਦਵ ਨੇ ਕਿਹਾ ਕਿ ਧਮਕੀ ਮਿਲਣ ਮਗਰੋਂ ਸਕੂਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਸਾਨੂੰ ਸਵੇਰੇ ਕੰਟਰੋਲ ਰੂਮ ਤੋਂ ਇਸ ਦੀ ਖ਼ਬਰ ਮਿਲੀ ਸੀ, ਇੱਥੇ ਸਰਚ ਕੀਤਾ ਗਿਆ, ਕਿੱਥੋਂ ਬੰਬ ਨਹੀਂ ਮਿਲਿਆ ਹੈ। ਅਜੇ ਤੱਕ ਇਹ ਵੀ ਸਾਫ ਨਹੀਂ ਹੋ ਸਕਿਆ ਹੈ ਕਿ ਧਮਕੀ ਕਿਸ ਨੇ ਦਿੱਤੀ ਹੈ। ਓਧਰ ਦੱਖਣੀ ਦਿੱਲੀ ਦੀ ਡਿਪਟੀ ਕਮਿਸ਼ਨਰ ਚੰਦਰ ਚੌਧਰੀ ਨੇ ਦੱਸਿਆ ਕਿ ਬੰਬ ਨਕਾਰਾ ਕਰਨ ਵਾਲੀ ਟੀਮ ਨੇ ਸਕੂਲ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਪਰ ਕੁਝ ਨਹੀਂ ਮਿਲਿਆ।

                      Image

ਦੱਸ ਦੇਈਏ ਕਿ ਬੀਤੇ ਮਹੀਨੇ ਵੀ ਦਿੱਲੀ 'ਚ ਮਥੁਰਾ ਰੋਡ 'ਤੇ ਸਥਿਤ ਦਿੱਲੀ ਪਬਲਿਕ ਸਕੂਲ 'ਚ ਬੰਬ ਦੀ ਫਰਜ਼ੀ ਕਾਲ ਆਈ ਸੀ। ਜਿਸ ਤੋਂ ਬਾਅਦ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੇ ਤਲਾਸ਼ੀ ਮੁਹਿੰਮ ਚਲਾ ਕੇ ਧਮਕੀ ਨੂੰ ਅਫਵਾਹ ਦੱਸਿਆ ਸੀ।