ਅਚਾਨਕ ਹਵਾ ''ਚ ਦਿੱਲੀ-ਸਿਡਨੀ ਏਅਰ ਇੰਡੀਆ ਦੀ ਫਲਾਈਟ ਨੂੰ ਲੱਗੇ ਝਟਕੇ, ਜ਼ਖ਼ਮੀ ਹੋਏ ਕਈ ਯਾਤਰੀ 

ਅਚਾਨਕ ਹਵਾ ''ਚ ਦਿੱਲੀ-ਸਿਡਨੀ ਏਅਰ ਇੰਡੀਆ ਦੀ ਫਲਾਈਟ ਨੂੰ ਲੱਗੇ ਝਟਕੇ, ਜ਼ਖ਼ਮੀ ਹੋਏ ਕਈ ਯਾਤਰੀ 

ਦਿੱਲੀ-ਸਿਡਨੀ ਏਅਰ ਇੰਡੀਆ ਦੀ ਉਡਾਣ 'ਚ ਅਚਾਨਕ ਹੋਈ ਗੜਬੜੀ ਕਾਰਨ ਹਵਾ ਵਿਚ ਝਟਕੇ ਲੱਗਣ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਜ਼ਹਾਜ਼ ਵਿੱਚ ਸਵਾਰ ਕਈ ਯਾਤਰੀ ਜ਼ਖ਼ਮੀ ਹੋ ਗਏ ਹਨ। ਦੱਸ ਦੇਈਏ ਕਿ ਇਹ ਘਟਨਾ ਮੰਗਲਵਾਰ ਦੀ ਦੱਸੀ ਜਾ ਰਹੀ ਹੈ। ਦਿੱਲੀ-ਸਿਡਨੀ ਏਅਰ ਇੰਡੀਆ ਦੀ ਫਲਾਈਟ ਜਦੋਂ ਟੇਕ ਆਫ ਕਰ ਰਹੀ ਸੀ ਤਾਂ ਉਹ ਅਸਮਾਨ 'ਚ ਹੀ ਅਚਾਨਕ ਹਿੱਲ-ਜੁਲ ਕਰਨ ਲੱਗੀ, ਜਿਸ ਕਾਰਨ ਜ਼ਹਾਜ਼ ਵਿੱਚ ਹਫ਼ੜਾ-ਤਫ਼ੜੀ ਮਚ ਗਈ ਅਤੇ ਕਈ ਯਾਤਰੀ ਜ਼ਖ਼ਮੀ ਹੋ ਗਏ। 

                 Image

ਮਿਲੀ ਜਾਣਕਾਰੀ ਅਨੁਸਾਰ ਉਡਾਣ ਵਿੱਚ ਜ਼ਖ਼ਮੀ ਹੋਏ ਯਾਤਰੀਆਂ ਨੂੰ ਸਿਡਨੀ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਡਾਕਟਰੀ ਸਹਾਇਤਾ ਦਿੱਤੀ ਗਈ। ਹਾਲਾਂਕਿ, ਕਿਸੇ ਵੀ ਯਾਤਰੀ ਨੂੰ ਹਸਪਤਾਲ ਵਿੱਚ ਦਾਖਲ ਹੋਣ ਦੀ ਲੋੜ ਨਹੀਂ ਸੀ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਕਿਹਾ ਕਿ ਕਿਸੇ ਵੀ ਯਾਤਰੀ ਨੂੰ ਹਸਪਤਾਲ ਵਿੱਚ ਦਾਖਲ ਨਹੀਂ ਕੀਤਾ ਗਿਆ ਹੈ।

ਹਵਾਬਾਜ਼ੀ ਕੰਪਨੀ ਏਅਰ ਇੰਡੀਆ ਨੇ ਵੀ ਇਸ ਘਟਨਾ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਏਅਰ ਇੰਡੀਆ ਨੇ ਦੱਸਿਆ ਕਿ 16 ਮਈ, 2023 ਨੂੰ, ਦਿੱਲੀ ਤੋਂ ਸਿਡਨੀ ਜਾ ਰਹੀ ਫਲਾਈਟ AI302 ਨੂੰ ਉਡਾਣ ਦੌਰਾਨ ਗੜਬੜ ਦਾ ਸਾਹਮਣਾ ਕਰਨਾ ਪਿਆ ਸੀ। ਇਸ ਕਾਰਨ ਯਾਤਰੀਆਂ ਨੂੰ ਵੀ ਪ੍ਰੇਸ਼ਾਨੀ ਹੋਈ ਅਤੇ ਉਨ੍ਹਾਂ ਦੇ ਸੱਟਾਂ ਲੱਗ ਗਈਆਂ। ਇਸ ਘਟਨਾ ਤੋਂ ਬਾਅਦ ਫਲਾਈਟ ਨੇ ਸਿਡਨੀ ਵਿੱਚ ਸੁਰੱਖਿਅਤ ਤਰੀਕੇ ਨਾਲ ਲੈਂਡਿੰਗ ਕਰ ਲਈ।