ਧਰਮ ਯੁੱਧ ਮੋਰਚਾ ਬੇਅਦਬੀ ਖਿਲਾਫ ਕਾਨੂੰਨ ਬਣਨ ਮਗਰੋਂ ਖਤਮ ਹੋਇਆ , 400 ਫੁੱਟ ਉੱਚੇ ਟਾਵਰ ਤੋਂ ਹੇਠਾਂ ਉਤਰੇ ਗੁਰਜੀਤ ਸਿੰਘ ਖਾਲਸਾ

ਧਰਮ ਯੁੱਧ ਮੋਰਚਾ ਬੇਅਦਬੀ ਖਿਲਾਫ ਕਾਨੂੰਨ ਬਣਨ ਮਗਰੋਂ ਖਤਮ ਹੋਇਆ , 400 ਫੁੱਟ ਉੱਚੇ ਟਾਵਰ ਤੋਂ ਹੇਠਾਂ ਉਤਰੇ ਗੁਰਜੀਤ ਸਿੰਘ ਖਾਲਸਾ

ਸਮਾਣਾ ਵਿਖੇ ਧਰਮ ਯੁੱਧ ਮੋਰਚਾ ਖਤਮ ਹੋ ਗਿਆ ਹੈ। 18 ਮਹੀਨਿਆਂ ਬਾਅਦ ਇਹ ਸੰਘਰਸ਼ ਖਤਮ ਹੋਇਆ ਹੈ ਤੇ ਵੱਡੀ ਜਿੱਤ ਹਾਸਲ ਹੋਈ ਹੈ। ਦਰਅਸਲ ਬੇਅਦਬੀ ਖਿਲਾਫ ਕਾਨੂੰਨ ਬਣਾਉਣ ਨੂੰ ਲੈ ਕੇ ਗੁਰਜੀਤ ਸਿੰਘ ਖਾਲਸਾ ਵੱਲੋਂ ਮੋਰਚਾ ਦਿੱਤਾ ਜਾ ਰਿਹਾ ਸੀ ਤੇ ਇਸ ਲਈ ਉਹ 400 ਫੁੱਟ ਉਪਰ ਟਾਵਰ ‘ਤੇ ਚੜ੍ਹੇ ਹੋਏ ਸਨ।

                                            Image

ਆਖਿਰਕਾਰ ਹੁਣ ਪੰਜਾਬ ਸਰਕਾਰ ਵੱਲੋਂ ਬੇਅਦਬੀ ਖਿਲਾਫ ਕਾਨੂੰਨ ਬਣਾ ਦਿੱਤਾ ਗਿਆ ਹੈ ਜਿਸ ਕਰਕੇ ਗੁਰਜੀਤ ਸਿੰਘ ਖਾਲਸਾ ਵੱਲੋਂ ਮੋਰਚੇ ਨੂੰ ਖਤਮ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਟਾਵਰ ਤੋਂ ਹੇਠਾਂ ਉਤਾਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਗੁਰਜੀਤ ਸਿੰਘ ਖਾਲਸਾ ਨੇ ਅਕਤੂਬਰ 2024 ਤੋਂ ਟਾਵਰ ‘ਤੇ ਮੋਰਚਾ ਲਗਾਇਆ ਸੀ।