ਡਾ. ਰਵਜੋਤ ਦਾ ਵਾਇਰਲ ਹੋਈਆਂ ਨਿੱਜੀ ਤਸਵੀਰਾਂ ''ਤੇ ਵੱਡਾ ਬਿਆਨ

ਡਾ. ਰਵਜੋਤ ਦਾ ਵਾਇਰਲ ਹੋਈਆਂ ਨਿੱਜੀ ਤਸਵੀਰਾਂ ''ਤੇ ਵੱਡਾ ਬਿਆਨ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਬੀਤੇ ਦਿਨੀਂ ਕੈਬਨਿਟ ਮੰਤਰੀ ਡਾ. ਰਵਜੋਤ ਦੀਆਂ ਨਿੱਜੀ ਤਸਵੀਰਾਂ ਜਨਤਕ ਕੀਤੀਆਂ ਗਈਆਂ ਸਨ। ਮਜੀਠੀਆ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਤੇ ਮੰਤਰੀ ਡਾ. ਰਵਜੋਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਇਕ ਸੋਚੀ ਸਮਝੀ ਸਾਜਿਸ਼ ਕੀਤੀ ਗਈ ਹੈ। 

ਜਲੰਧਰ ਵਿਚ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਡਾ. ਰਵਜੋਤ ਨੇ ਕਿਹਾ ਕਿ ਕੀ ਆਪਣੀ ਪਤਨੀ ਨਾਲ ਸੈਲਫ਼ੀ ਲੈਣਾ ਗਲਤ ਹੈ। ਸੋਸ਼ਲ ਮੀਡੀਆ 'ਤੇ ਤਸਵੀਰਾਂ ਨੂੰ ਵੇਖ ਕੇ ਬੜਾ ਦੁੱਖ਼ ਹੋਇਆ। ਮੇਰੀ ਸਾਬਕਾ ਪਤਨੀ ਦਾ ਕੀ ਕਸੂਰ ਹੈ। ਉਨ੍ਹਾਂ ਕਿਹਾ ਕਿ ਮੇਰੀਆਂ ਨਿੱਜੀ ਤਸਵੀਰਾਂ ਨਾਲ ਛੇੜਛਾੜ ਕੀਤੀ ਗਈ ਹੈ। ਕਰੀਬ 10 ਸਾਲ ਪੁਰਾਣੀਆਂ ਤਸਵੀਰਾਂ ਨੂੰ ਐਡਿਟ ਕੀਤਾ ਗਿਆ ਹੈ। 

ਅਕਾਲੀਆਂ 'ਤੇ ਤਿੱਖੇ ਨਿਸ਼ਾਨੇ ਲਾਉਂਦੇ ਡਾ. ਰਵਜੋਤ ਨੇ ਕਿਹਾ ਕਿ ਅਕਾਲੀ ਸਰਕਾਰ ਵੇਲੇ ਦਲਿਤਾਂ 'ਤੇ ਤਸ਼ੱਦਦ ਕੀਤਾ ਗਿਆ। ਫੋਟੋ ਨੂੰ ਐਡਿਟ ਕਰਕੇ ਮਹਿਲਾ ਨੂੰ ਮੇਰੇ ਨਾਲ ਵਿਖਾਇਆ ਗਿਆ ਹੈ। ਬਹੁਤ ਹੀ ਨੀਵੇਂ ਦਰਜੇ ਦੀ ਸਿਆਸਤ ਕੀਤੀ ਜਾ ਰਹੀ ਹੈ। ਔਰਤ ਜਾਤੀ ਦਾ ਅਪਮਾਨ ਕੀਤਾ ਗਿਆ ਹੈ ਅਤੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੀ ਧੀਆਂ-ਭੈਣਾਂ ਦੀ ਇੱਜ਼ਤ ਰੌਲਣ ਵਾਲੇ ਸਿੱਖੀ 'ਤੇ ਬੋਝ ਨਹੀਂ ਹਨ। ਉਨ੍ਹਾਂ ਕਿਹਾ ਕਿ ਹੁਣ ਬਹੁਤ ਹੋ ਗਿਆ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੈਂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਕਿਹਾ ਜੇਕਰ ਲੜਾਈ ਲੜਨੀ ਹੈ ਤਾਂ ਮੇਰੇ ਨਾਲ ਲੜਨ। ਮੇਰੀ ਸਾਬਕਾ ਪਤਨੀ ਦਾ ਕੀ ਕਸੂਰ ਹੈ। ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਹਾਂ। ਫ਼ੈਸਲਾ ਮੈਂ ਲੋਕਾਂ ਅਤੇ ਰੱਬ ਦੀ ਕਚਿਹਰੀ ਵਿਚ ਰੱਖ ਰਿਹਾ ਹਾਂ। ਮੈਨੂੰ ਰੱਬ 'ਤੇ ਪੂਰਾ ਭਰੋਸਾ ਅਤੇ ਮੈਨੂੰ ਜ਼ਰੂਰ ਇਨਸਾਫ਼ ਦਿਵਾਉਣਗੇ।