ਸਕੂਲ ''ਚ ਸਾਢੇ ਚਾਰ ਸਾਲਾ ਬੱਚੀ ਨੂੰ ਵਰਗਲਾ ਕੇ ਡਰਾਈਵਰ ਵੱਲੋਂ ਜਿਣਸੀ ਸ਼ੋਸ਼ਣ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। 

ਸਕੂਲ ''ਚ ਸਾਢੇ ਚਾਰ ਸਾਲਾ ਬੱਚੀ ਨੂੰ ਵਰਗਲਾ ਕੇ ਡਰਾਈਵਰ ਵੱਲੋਂ ਜਿਣਸੀ ਸ਼ੋਸ਼ਣ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। 

ਹੈਦਰਾਬਾਦ 'ਚ ਬੰਜਾਰਾ ਹਿਲਸ ਦੇ ਇਕ ਸਕੂਲ 'ਚ ਇਕ ਕਾਰ ਚਾਲਕ ਵੱਲੋਂ ਸਾਢੇ ਚਾਰ ਸਾਲਾ ਬੱਚੀ ਨੂੰ ਵਰਗਲਾ ਕੇ ਜਿਣਸੀ ਸ਼ੋਸ਼ਣ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਪੀੜਤ ਬੱਚੀ ਦੀ ਮਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸੋਮਵਾਰ ਨੂੰ ਉਸ ਦੀ ਧੀ ਨੇ ਦੱਸਿਆ ਕਿ ਸਕੂਲ 'ਚ ਕੰਮ ਕਰਨ ਵਾਲਾ ਇਕ ਵਿਅਕਤੀ ਉਸ ਨੂੰ ਵਰਗਲਾ ਕੇ ਸਕੂਲ ਅੰਦਰ ਇਕ ਕਮਰੇ 'ਚ ਲੈ ਗਿਆ ਅਤੇ ਉਸ ਦਾ ਜਿਣਸੀ ਸ਼ੋਸ਼ਣ ਕੀਤਾ। ਜਦ ਬੱਚੀ ਦੇ ਮਾਪੇ ਸਕੂਲ ਪਹੁੰਚੇ ਤਾਂ ਬੱਚੀ ਨੇ ਉਕਤ ਵਿਅਕਤੀ ਨੂੰ ਪਛਾਣ ਲਿਆ। ਉਹ ਸਕੂਲ ਦੇ ਪ੍ਰਿੰਸੀਪਲ ਦੀ ਕਾਰ ਦਾ ਡਰਾਈਵਰ ਹੈ। ਮੰਗਲਵਾਰ ਨੂੰ ਮਾਪਿਆਂ ਵੱਲੋਂ  ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਉਨ੍ਹਾਂ ਇਸ ਘਟਨਾ 'ਚ ਪ੍ਰਿੰਸੀਪਲ ਵਿਰੁੱਧ ਵੀ ਲਾਪਰਵਾਹੀ ਲਈ ਕਾਰਵਾਈ ਦੀ ਮੰਗ ਕੀਤੀ ਹੈ। ਪੁਲਸ ਨੇ ਦੱਸਿਆ ਕਿ ਉਕਤ ਮਾਮਲੇ ਵਿਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪ੍ਰਿੰਸੀਪਲ ਦੇ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।