6.3 ਤੀਬਰਤਾ ਦੇ ਭੂਚਾਲ ਨੇ ਹਿਲਾਇਆ ਚੀਨ, 2 ਘੰਟਿਆਂ ਵਿੱਚ 3 ਵਾਰ ਮਹਿਸੂਸ ਹੋਏ ਝਟਕੇ

6.3 ਤੀਬਰਤਾ ਦੇ ਭੂਚਾਲ ਨੇ ਹਿਲਾਇਆ ਚੀਨ, 2 ਘੰਟਿਆਂ ਵਿੱਚ 3 ਵਾਰ ਮਹਿਸੂਸ ਹੋਏ ਝਟਕੇ

ਭਾਰਤ ਦੇ ਗੁਆਂਢੀ ਮੁਲਕ ਚੀਨ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 2 ਘੰਟੇ 'ਚ 3 ਵਾਰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਝਟਕੇ ਦੇਸ਼ ਦੇ ਉੱਤਰ ਪੂਰਬੀ ਇਲਾਕੇ 'ਚ ਸਥਿਤ ਚਿੰਗਹਾਈ ਸੂਬੇ 'ਚ ਮਹਿਸੂਸ ਕੀਤੇ ਗਏ ਹਨ।

ਨੈਸ਼ਨਲ ਸੈਂਟਰ ਆਫ਼ ਸੀਸਮੋਲੌਜੀ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਾ ਭੂਚਾਲ ਭਾਰਤੀ ਸਮੇਂ ਮੁਤਾਬਕ 16 ਜੂਨ ਨੂੰ ਦੁਪਹਿਰ 2.36 ਵਜੇ ਆਇਆ, ਜਿਸ ਦੀ ਤੀਬਰਤਾ 6.3 ਰਹੀ। ਇਸ ਤੋਂ ਬਾਅਦ 3.12 ਵਜੇ ਦੂਜਾ ਝਟਕਾ ਮਹਿਸੂਸ ਹੋਇਆ, ਜਿਸ ਦੀ ਤੀਬਰਤਾ ਰਿਕਟਰ ਸਕੇਲ 'ਤੇ 5.0 ਦੀ ਨਾਪੀ ਗਈ। 4.44 ਵਜੇ ਤੀਜੀ ਵਾਰ ਭੂਚਾਲ ਆਇਆ, ਜਿਸ ਦੀ ਤੀਬਰਤਾ 4.8 ਰਹੀ। 

 

ਇਨ੍ਹਾਂ ਭੂਚਾਲਾਂ ਦਾ ਕੇਂਦਰ ਧਰਤੀ ਤੋਂ 10 ਕਿਲੋਮੀਟਰ ਹੇਠਾਂ ਰਿਹਾ। ਹਾਲਾਂਕਿ ਇਸ ਭੂਚਾਲ ਕਾਰਨ ਜਾਨੀ-ਮਾਲੀ ਨੁਕਸਾਨ ਦੀ ਫਿਲਹਾਲ ਕੋਈ ਖ਼ਬਰ ਨਹੀਂ ਹੈ, ਪਰ ਇਨ੍ਹਾਂ ਝਟਕਿਆਂ ਕਾਰਨ ਹਜ਼ਾਰਾਂ ਲੋਕਾਂ ਦੇ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇੰਡੋਨੇਸ਼ੀਆ 'ਚ ਵੀ ਅੱਜ 6.8 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਕਾਰਨ ਉੱਥੇ ਦੀ ਧਰਤੀ ਬੁਰੀ ਤਰ੍ਹਾਂ ਕੰਬ ਗਈ ਸੀ। ਹੁਣ ਚੀਨ 'ਚ ਆਏ ਇਨ੍ਹਾਂ ਝਟਕਿਆਂ ਨੇ ਇਲਾਕੇ ਦੇ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।