ਫਿਜੀ ''ਚ ਭੂਚਾਲ ਦੇ ਜ਼ਬਰਦਸਤ ਝਟਕੇ ਹੋਏ ਮਹਿਸੂਸ , ਰਿਕਟਰ ਪੈਮਾਨੇ ''ਤੇ ਤੀਬਰਤਾ ਰਹੀ 6.8

ਫਿਜੀ ''ਚ ਭੂਚਾਲ ਦੇ ਜ਼ਬਰਦਸਤ ਝਟਕੇ ਹੋਏ ਮਹਿਸੂਸ , ਰਿਕਟਰ ਪੈਮਾਨੇ ''ਤੇ ਤੀਬਰਤਾ ਰਹੀ 6.8

ਫਿਜੀ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.8 ਮਾਪੀ ਗਈ ਹੈ। ਭੂਚਾਲ ਫਿਜੀ ਟਾਪੂ ਦੇ ਦੱਖਣ ਵਿੱਚ 11:36 ਵਜੇ ਆਇਆ।

             Image

ਭੂਚਾਲ ਇੰਨਾ ਜ਼ਬਰਦਸਤ ਸੀ ਕਿ ਲੋਕ ਡਰ ਨਾਲ ਸਹਿਮ ਗਏ। ਦੱਸ ਦੇਈਏ ਕਿ ਫਿਜੀ ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿੱਚ ਇਕ ਦੇਸ਼ ਹੈ, ਜੋ ਕਿ 300 ਤੋਂ ਵੱਧ ਟਾਪੂਆਂ ਦਾ ਇਕ ਦੀਪ ਸਮੂਹ ਹੈ। ਇਨ੍ਹਾਂ 'ਚੋਂ 106 ਪੱਕੇ ਤੌਰ ’ਤੇ ਵਸੇ ਹੋਏ ਹਨ।