- Updated: June 18, 2026 10:23 AM
ਚੰਡੀਗੜ੍ਹ ਫਾਇਰਿੰਗ ਮਾਮਲੇ ਵਿਚ ਸ਼ਾਮਲ ਸ਼ੂਟਰਾਂ ਦਾ ਐਨਕਾਊਂਟਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਜੰਮੂ-ਕਸ਼ਮੀਰ ਵਿਚ ਮੁਲਜ਼ਮਾਂ ਦੀ ਗ੍ਰਿਫਤਾਰੀ ਮਗਰੋਂ ਜਦੋਂ ਉਨ੍ਹਾਂ ਨੂੰ ਚੰਡੀਗੜ੍ਹ ਲਿਆਂਦਾ ਜਾ ਰਿਹਾ ਸੀ ਤਾਂ ਉਨ੍ਹਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਗੋਲੀਆਂ ਮਾਰ ਕੇ ਦੋਵੇਂ ਮੁਲਜ਼ਮਾਂ ਨੂੰ ਦੁਬਾਰਾ ਕਾਬੂ ਕੀਤਾ। ਇਸ ਵਿਚ ਦੋਵੇਂ ਮੁਲਜ਼ਮਾਂ ਦੇ ਗੋਲੀਆਂ ਲੱਗੀਆਂ ਤੇ ਦੋਵੇਂ ਜ਼ਖਮੀ ਹੋ ਗਏ। ਸੈਕਟਰ-25 ਵਿਚ ਜੰਗਲ ਦੇ ਕੋਲ ਇਹ ਘਟਨਾ ਵਾਪਰੀ। ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਕੇ ਜਾਂਚ ਵਿਚ ਜੁੱਟ ਗਈਆਂ ਹਨ।
ਚੰਡੀਗੜ੍ਹ ਪੁਲਿਸ ਆਰਿਅਨ ਤੇ ਸੰਨੀ ਨੂੰ ਜੰਮੂ ਤੋਂ ਗ੍ਰਿਫ਼ਤਾਰ ਕਰਕੇ ਲਿਆ ਰਹੀ ਸੀ ਕਿ ਦੋਵਾਂ ਨੇ ਬਾਥਰੂਮ ਜਾਣ ਦਾ ਬਹਾਨਾ ਬਣਾ ਕੇ ਭੱਜਣ ਦੀ ਕੋਸ਼ਿਸ਼ ਕੀਤੀ । ਐਨਕਾਊਂਟਰ ਦੌਰਾਨ ਸੰਨੀ ਮੇਹਰਾ ਦੇ 2 ਗੋਲੀਆਂ ਤੇ ਦੂਜੇ ਮੁਲਜ਼ਮ ਆਰੀਅਨ ਦੇ ਇਕ ਗੋਲੀ ਲੱਗੀ ਹੈ। ਗੋਲੀਆਂ ਲੱਤਾਂ ਵਿਚ ਲੱਗੀਆਂ ਦੱਸੀਆਂ ਜਾ ਰਹੀਆਂ ਹਨ। ਦੋਵਾਂ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮਾਂ ਨੂੰ ਚੰਡੀਗੜ੍ਹ ਪੁਲਿਸ ਲੈ ਕੇ ਆ ਰਹੀ ਸੀ। ਉਨ੍ਹਾਂ ਦੀ ਗੱਡੀ ਸੈਕਟਰ-25 ਚਿਤਕਾਰਾ ਤੋਂ ਹੁੰਦੇ ਹੋਏ ਜੰਗਲ ਵਾਲੇ ਇਲਾਕੇ ਤੋਂ ਲੰਘ ਰਹੀਸੀ। ਇਸ ਦੌਰਾਨ ਡਰਾਈਵਰ ਦੀ ਅੱਖ ਲੱਗੀ ਤੇ ਗੱਡੀ ਦਰੱਖਤ ਨਾਲ ਟਕਰਾ ਗਈ। ਉਸ ਦੇ ਬਾਅਦ ਗੱਡੀ ਵਿਚ ਬੈਠੇ ਦੋਵੇਂ ਸ਼ੂਟਰਾਂ ਨੇ ਇਕ ਪੁਲਿਸ ਵਾਲੇ ਦੀ ਪਿਸਤੌਲ ਖੋਹ ਲਈ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪੁਲਿਸ ‘ਤੇ 2 ਫਾਇਰ ਕੀਤੇ। ਇਸ ਦੌਰਾਨ ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਵੀ ਫਾਇਰਿੰਗ ਕਰ ਦਿੱਤੀ ਤੇ ਦੋਵੇਂ ਮੁਲਜ਼ਮ ਜ਼ਖਮੀ ਹੋ ਗਏ।