ਅੱਤਵਾਦੀ ਦਾ ਪੰਜਾਬ ''ਚ ਐਨਕਾਊਂਟਰ

ਅੱਤਵਾਦੀ ਦਾ ਪੰਜਾਬ ''ਚ ਐਨਕਾਊਂਟਰ

ਪੰਜਾਬ ਪੁਲਸ ਦੀ ਲੁਧਿਆਣਾ ਵਿਚ ਵੱਡੀ ਕਾਰਵਾਈ ਸਾਹਮਣੇ ਆਈ ਹੈ। ਲਾਡੋਵਾਲ ਟੋਲ ਪਲਾਜ਼ਾ ਨੇੜੇ ਪੰਜਾਬ ਪੁਲਸ ਅਤੇ ਅੱਤਵਾਦੀ ਵਿਚਾਲੇ ਗੋਲੀਬਾਰੀ ਦੀ ਖਬਰ ਹੈ। ਇਸ ਦੌਰਾਨ ਪੁਲਸ ਨੇ ਅੱਤਵਾਦੀ ਦਾ ਐਨਕਾਊਂਟਰ ਕਰ ਦਿੱਤਾ ਹੈ। ਇਸ ਦੌਰਾਨ ਪੁਲਸ ਕਮਿਸ਼ਨਰ ਸਵਪਨ ਸ਼ਰਮਾ ਮੌਕੇ ਉੱਤੇ ਪਹੁੰਚ ਰਹੇ ਹਨ।

                                         Image

ਦੱਸ ਦਈਏ ਕਿ ਲੁਧਿਆਣਾ ਵਿਚ ਕੀਤੇ ਇਸ ਐਨਕਾਊਂਟਰ ਦੌਰਾਨ ਪੁਲਸ ਨੂੰ ਅਸਲਾ ਵੀ ਬਰਾਮਦ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਦੌਰਾਨ ਮੁਲਜ਼ਮਾਂ ਕੋਲੋਂ ਗ੍ਰੇਨੇਡ ਤੇ ਪਿਸਤੌਲ ਬਰਾਮਦ ਹੋਏ ਹਨ।