- Updated: May 18, 2026 05:51 PM
ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਪੰਜਾਬ ਵਿਚ ਫਿਰ ਰੇਡ ਕੀਤੀ ਹੈ। ਇਸ ਵਾਰ ਤਰਨਤਾਰਨ ਵਿਚ ਸੁਨਿਆਰੇ ਦੇ ਘਰ ਅਤੇ ਦੁਕਾਨ ਉੱਪਰ ਈ.ਡੀ ਨੇ ਦਿੱਤੀ ਦਸਤਕ ਹੈ। ਮਿਲੀ ਜਾਣਕਾਰੀ ਮੁਤਾਬਕ ਸਵੇਰੇ ਕਰੀਬ 9 ਵਜੇ ਤੋਂ ਈ. ਡੀ. ਵੱਲੋਂ ਉਕਤ ਥਾਵਾਂ 'ਤੇ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪਰਿਵਾਰਿਕ ਮੈਂਬਰਾਂ ਪਾਸੋਂ ਈਡੀ ਦੇ ਕਰਮਚਾਰੀਆਂ ਵੱਲੋਂ ਪੁੱਛਗਿਛ ਜਾਰੀ ਹੈ ਅਤੇ ਬੈਂਕ ਖਾਤਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਰੇਡ ਤਰਨਤਾਰਨ ਦੇ ਗੁਰੂ ਕਾ ਖੂਹ ਵਿਖੇ ਰਹਿਣ ਵਾਲੇ ਕੁਲਵੰਤ ਸਿੰਘ ਪੁੱਤਰ ਬਲਵੰਤ ਸਿੰਘ ਦੇ ਘਰ ਅਤੇ ਦੁਕਾਨ ਉੱਪਰ ਕੀਤੀ ਗਈ ਹੈ। ਈ. ਡੀ. ਨੇ ਬੈਂਕ ਦੀ ਵੱਡੀ ਟਰਾਂਜੈਕਸ਼ਨ ਕੀਤੇ ਜਾਣ ਨੂੰ ਲੈ ਕੇ ਇਹ ਕਾਰਵਾਈ ਅਮਲ ਵਿਚ ਲਿਆਂਦੀ ਹੈ। ਇਥੇ ਹੀ ਬਸ ਨਹੀਂ ਈ. ਡੀ. ਨੇ ਨਿੱਜੀ ਬੈਂਕ ਦੇ ਕਰਮਚਾਰੀਆਂ ਨੂੰ ਵੀ ਮੌਕੇ 'ਤੇ ਬੁਲਾਇਆ ਹੈ। ਈ. ਡੀ. ਦੇ ਅਧਿਕਾਰੀ ਦੋ ਗੱਡੀਆਂ ਵਿਚ ਸਵਾਰ ਤਰਨਤਾਰਨ ਪਹੁੰਚੇ ਹਨ। ਈ. ਡੀ. ਦੀ ਇਸ ਕਾਰਵਾਈ ਤੋਂ ਬਾਅਦ ਸ਼ਹਿਰ ਵਿਚ ਵੱਡੇ ਵਪਾਰੀਆਂ ਅਤੇ ਸਿਆਸੀ ਆਗੂਆਂ ਨੂੰ ਭਾਜੜਾਂ ਪੈ ਗਈਆਂ ਹਨ।