ਭਾਰਤੀ ਹਵਾਈ ਫੌਜ ਦਾ Fightet Jet ਅਸਮ ‘ਚ ਕ੍ਰੈਸ਼, ਹਾਦਸੇ ‘ਚ ਦੋਵੇਂ ਪਾਇਲਟਾਂ ਦੀ ਹੋਈ ਮੌਤ

 ਭਾਰਤੀ ਹਵਾਈ ਫੌਜ ਦਾ Fightet Jet ਅਸਮ ‘ਚ ਕ੍ਰੈਸ਼, ਹਾਦਸੇ ‘ਚ ਦੋਵੇਂ ਪਾਇਲਟਾਂ ਦੀ ਹੋਈ ਮੌਤ

ਅਸਮ ਦੇ ਕਾਰਬੀ ਆਂਗਲੋਂਗ ਇਲਾਕੇ ਵਿਚ ਟ੍ਰੇਨਿੰਗ ਦੌਰਾਨ ਰਡਾਰ ਤੋਂ ਲਾਪਤਾ ਹੋਇਆ ਭਾਰਤੀ ਹਵਾਈ ਫੌਜ ਦਾ ਸੁਖੋਈ Su-30MKI ਫਾਈਟਰ ਜੈੱਟ ਕ੍ਰੈਸ਼ ਹੋ ਗਿਆ ਹੈ। ਹਾਦਸੇ ਵਿਚ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ। ਸਕੁਐਡਰਨ ਲੀਡਰ ਅਨੁਜ ਵਸ਼ਿਸ਼ਟ ਤੇ ਫਲਾਈਟ ਲੈਫਟੀਨੈਂਟ ਪੂਰਵੇਸ਼ ਦੁਰਾਗਕਰ ਸਵਾਰ ਸਨ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ।

ਹਵਾਈ ਫੌਜ ਨੇ ਬੀਤੀ ਦੇਰ ਰਾਤ 1 ਵਜ ਕੇ 9 ਮਿੰਟ ‘ਤੇ ਕ੍ਰੈਸ਼ ਦੀ ਪੁਸ਼ਟੀ ਕੀਤੀ। ਅੱਜ ਸਵੇਰੇ ਦੋਵੇਂ ਪਾਇਲਟਾਂ ਦੀਮੌਤ ਦੀ ਜਾਣਕਾਰੀ ਦਿੱਤੀ ਗਈ। ਫੌਜ ਮੁਤਾਬਕ ਤਲਾਸ਼ੀ ਮੁਹਿੰਮ ਜਾਰੀ ਹੈ। ਜਦੋਂ ਇਹ ਹਾਦਸਾ ਹੋਇਆ ਉਦੋਂ ਫਾਈਟਰ ਜੈੱਟ ਰੈਗੂਲਰ ਉਡਾਣ ਜਾਂ ਮਿਸ਼ਨ ‘ਤੇ ਸੀ। ਇਸੇ ਦੌਰਾਨ ਉਸ ਦਾ ਗਰਾਊਂਡ ਕੰਟਰੋਲ ਤੋਂ ਸੰਪਰਕ ਟੁੱਟਿਆ।

ਹਵਾਈ ਫੌਜ ਮੁਤਾਬਕ ਰਡਾਰ ਨਾਲ ਸੰਪਰਕ ਟੁੱਟਣ ਮਗਰੋਂ ਹਵਾਈ ਫੌਜ ਨੇ ਤੁਰੰਤ ਅਲਰਟ ਜਾਰੀ ਕਰਦੇ ਹੋਏ ਘਟਨਾ ਦੀ ਜਾਂਚ ਲਈ IAF ਟੀਮ ਨੂੰ ਅਸਮ ਰਵਾਨਾ ਕੀਤਾ। ਫਿਲਹਾਲ ਜਹਾਜ਼ ਦੀ ਸਟੀਕ ਸਥਿਤੀ ਤੇ ਸੰਪਰਕ ਟੁੱਟਣ ਦੀ ਵਜ੍ਹਾ ਦਾ ਪਤਾ ਲਗਾਇਆ ਜਾ ਰਿਹਾ ਹੈ।

ਦੱਸ ਦੇਈਏ ਕਿ Su-30MKI ਭਾਰਤੀ ਹਵਾਈ ਫੌਜ ਦਾ ਸਭ ਤੋਂ ਤਾਕਤਵਰ ਲੜਾਕੂ ਜਹਾਜ਼ਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇਹ ਦੋ ਇੰਜਣ ਵਾਲਾ ਮਲਟੀਰੋਲ ਫਾਈਟਰ ਜੈੱਟ ਹੈ ਜਿਸ ਦਾ ਇਸਤੇਮਾਲ ਰੱਖਿਆ ਮੰਤਰੀ, ਲੰਬੀ ਦੂਰੀ ਦੀ ਸਟ੍ਰਾਈਕ ਤੇ ਨਿਗਰਾਨੀ ਵਰਗੇ ਮਹੱਤਵਪੂਰਨ ਮਿਸ਼ਨਾਂ ਲਈ ਕੀਤਾ ਜਾਂਦਾ ਹੈ।