ਬੈਂਕਾਕ ਦੇ ਬਾਰ ‘ਚ ਅੱਗ ਲੱਗਣ ਕਾਰਨ 27 ਲੋਕਾਂ ਦੀ ਹੋਈ ਮੌਤ, ਪਾਰਟੀ ਕਰ ਰਹੇ 60 ਤੋਂ ਜ਼ਿਆਦਾ ਲੋਕ ਹੋਏ ਜ਼ਖਮੀ

ਬੈਂਕਾਕ ਦੇ ਬਾਰ ‘ਚ ਅੱਗ ਲੱਗਣ ਕਾਰਨ 27 ਲੋਕਾਂ ਦੀ ਹੋਈ ਮੌਤ, ਪਾਰਟੀ ਕਰ ਰਹੇ 60 ਤੋਂ ਜ਼ਿਆਦਾ ਲੋਕ ਹੋਏ ਜ਼ਖਮੀ

ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਬੀਤੀ ਦੇਰ ਰਾਤ ਇਕ ਬਾਰ ਵਿਚ ਅੱਗ ਲੱਗ ਗਈ। ਜਿਸ ਕਰਕੇ 27 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 63 ਲੋਕ ਜ਼ਖਮੀ ਹੋ ਗਏ। ਥਾਈ ਅਧਿਕਾਰੀਆਂ ਮੁਤਾਬਕ ਅੱਗ ਲੱਗਣ ਦੀ ਵਜ੍ਹਾ ਬਿਜਲੀ ਦੇ ਸਿਸਟਮ ਵਿਚ ਖਰਾਬੀ ਹੋ ਸਕਦੀ ਹੈ।

ਸਾਰੇ ਜ਼ਖਮੀਆਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਅੱਗ ਲੱਗਣ ਦੀ ਵਜ੍ਹਾ ਦੀ ਜਾਂਚ ਅਜੇ ਜਾਰੀ ਹੈ। ਫਾਇਰ ਬ੍ਰਿਗੇਡ ਡਿਪਾਰਟਮੈਂਟ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ 12 ਵਜੇ ਅੱਗ ਲੱਗਣ ਬਾਰੇ ਪਤਾ ਲੱਗਾ। ਲਗਭਗ 30 ਮਿੰਟ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਇਮਾਰਤ ਦਾ ਵੱਡਾ ਹਿੱਸਾ ਸੜ ਚੁੱਕਾ ਸੀ।

ਘਟਨਾ ਵਾਲੀ ਥਾਂ ‘ਤੇ ਮੌਜੂਦ ਇਕ ਮਿਊਜ਼ੀਸ਼ੀਅਨ ਨੇ ਦੱਸਿਆ ਕਿ ਬਿਜਲੀ ਜਾਣ ਤੋਂ ਕੁਝ ਦੇਰ ਪਹਿਲਾਂ ਪੰਚ ਕੋਲੋਂ ਲੱਗੇ ਸਰਕਟ ਬ੍ਰੇਕਰ ਤੋਂ ਧੂੰਆਂ ਨਿਕਲਦਾ ਹੋਇਆ ਦਿਖਾਈ ਦਿੱਤੀ ਸੀ। ਇਸ ਦੇ ਬਾਅਦ ਇਕ ਧਮਾਕੇ ਦੀ ਆਵਾਜ਼ ਆਈ ਤੇ ਦੇਖਦੇ ਹੀ ਦੇਖਦੇ ਪੂਰਾ ਬਾਰ ਧੂੰਏਂ ਨਾਲ ਭਰ ਗਿਆ।

                                            Image

ਲੋਕ ਜਾਨ ਬਚਾਉਣ ਲਈ ਇਮਾਰਤ ਦੇ ਪਿਛਲੇ ਹਿੱਸੇ ਵਿਚ ਮੌਜੂਦ ਟਾਇਲਟ ਵਿਚ ਵੜ ਗਏ ਜਿਥੇ ਦਮ ਘੁਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਥਾਈਲੈਂਡ ਦੇ ਪ੍ਰਧਾਨ ਮੰਤਰੀ ਅਨੁਤਿਨ ਚਾਰਨਵੀਰਾਕੁਲ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਸਾਰੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਦੱਸ ਦੇਈਏ ਕਿ ਇਹ ਬਾਰ ਬੈਂਕਕਾਕ ਦੇ ਚਾਤੁਚਕ ਜ਼ਿਲ੍ਹੇ ਵਿਚ ਸਥਿਤ ਹੈ। ਇਹ ਇਲਾਕੇ ਦਾ ਮਸ਼ਹੂਰ ਰੈਸਟੋਰੈਂਟ ਤੇ ਮਨੋਰੰਜਕ ਥਾਂ ਮੰਨਿਆ ਜਾਂਦਾ ਹੈ। ਪੂਰੇ ਇਲਾਕੇ ਨੂੰ ਪੁਲਿਸ ਨੇ ਘੇਰ ਲਿਆ ਹੈ। ਅੰਦਰ ਦਾ ਫਰਨੀਚਰ, ਦੀਵਾਰਾਂ ਤੇ ਛੱਤ ਪੂਰੀ ਤਰ੍ਹਾਂ ਕਾਲਾ ਹੋ ਗਿਆ ਸੀ। ਛੱਤ ਦੇ ਕੁਝ ਹਿੱਸੇ ਵੀ ਉਖੜ ਗਏ ਸਨ। ਹਾਲਾਂਕਿ ਅੱਗ ਲੱਗਣ ਦੀ ਅਸਲੀ ਵਜ੍ਹਾ ਅਜੇ ਸਪੱਸ਼ਟ ਨਹੀਂ ਹੈ ਤੇ ਜਾਂਚ ਜਾਰੀ ਹੈ।