ਸਾਥੀਆਂ ਨੇ ਮੰਦਬੁੱਧੀ ਨਾਬਾਲਗ ਨਾਲ ਪ੍ਰਾਈਵੇਟ ਪਾਰਟ ’ਚ ਪਟਾਕਾ ਰੱਖ ਕੇ ਅੱਗ ਲਾਈ ,ਕੀਤੀ ਹੈਵਾਨੀਅਤ।

ਸਾਥੀਆਂ ਨੇ ਮੰਦਬੁੱਧੀ ਨਾਬਾਲਗ ਨਾਲ ਪ੍ਰਾਈਵੇਟ ਪਾਰਟ ’ਚ ਪਟਾਕਾ ਰੱਖ ਕੇ ਅੱਗ ਲਾਈ ,ਕੀਤੀ ਹੈਵਾਨੀਅਤ।

ਹੈਦਰਾਬਾਦ ਦੇ ਵਿਸ਼ਨੂੰ ਪੁਰਾ ਥਾਣੇ ਅਧੀਨ ਆਉਂਦੇ ਇਲਾਕੇ ਦੇ ਇਕ ਮੰਦਬੁੱਧੀ ਨਾਬਾਲਗ ਨੌਜਵਾਨ ਨਾਲ ਹੈਵਾਨੀਅਤ ਕੀਤੇ ਜਾਣ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਨੌਜਵਾਨ ਦੇ ਪ੍ਰਾਈਵੇਟ ਪਾਰਟ ’ਚ ਉਸ ਦੇ ਸਾਥੀਆਂ ਵਲੋਂ ਪਟਾਕਾ ਰੱਖ ਕੇ ਅੱਗ ਲਾ ਦਿੱਤੀ ਗਈ। ਜਿਸ ਕਾਰਨ ਪੀੜਤ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉੱਥੇ ਹੀ ਮੁਲਜ਼ਮਾਂ ਨੇ ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਪੀੜਤ ਨੌਜਵਾਨ ਦੇ ਪਰਿਵਾਰਕ ਮੈਂਬਰ ਹੁਣ ਕੁਬੇਰਸਥਾਨ ਥਾਣੇ ’ਚ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਾ ਰਹੇ ਹਨ।

ਜਾਣਕਾਰੀ ਮੁਤਾਬਕ ਦੀਵਾਲੀ ਵਾਲੇ ਦਿਨ ਕੁਸ਼ੀਨਗਰ ਤੋਂ ਕਮਾਈ ਕਰਨ ਗਏ ਨੌਜਵਾਨ ਨਾਲ ਹੈਦਰਾਬਾਦ ’ਚ ਉਸ ਦੇ ਸਾਥੀਆਂ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ, ਜਿਸ ’ਚ ਨੌਜਵਾਨ ਨੂੰ ਨੰਗਾ ਕਰ ਕੇ ਉਸ ਦੇ ਸਾਥੀਆਂ ਵੱਲੋਂ ਪ੍ਰਾਈਵੇਟ ਪਾਰਟ ’ਚ ਪਟਾਕਾ ਰੱਖ ਕੇ ਅੱਗ ਲਾ ਦਿੱਤੀ ਗਈ। ਮੁਲਜ਼ਮਾਂ ਨੇ ਇਸ ਦੀ ਵੀਡੀਓ ਵੀ ਬਣਾਈ ਜਿਸ ’ਚ ਉਹ ਪਟਾਕਾ ਫਟਣ ਨਾਲ ਜ਼ਖ਼ਮੀ ਨੌਜਵਾਨ ਨੂੰ ਉਥੇ ਹੀ ਤੜਫਦੇ ਛੱਡ ਕੇ ਬਾਹਰ ਦੌੜ ਗਏ। ਹੁਣ ਇਸ ਘਟਨਾ ਦੀ ਵੀਡੀਓ ਪੀੜਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਤੱਕ ਪੁੱਜੀ ਤਾਂ ਉਨ੍ਹਾਂ ਨੇ ਥਾਣਾ ਕੁਬੇਰਸਥਾਨ ’ਚ ਸ਼ਿਕਾਇਤ ਦਰਜ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਹੈ।

ਪੀੜਤਾ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੇ ਫੋਨ ਕਰ ਕੇ ਆਪਣੇ ਸਾਥੀਆਂ ਦੇ ਦਬਾਅ ਹੇਠ ਗੈਰ-ਕੁਦਰਤੀ ਸਬੰਧ ਬਣਾਉਣ ਬਾਰੇ ਗੱਲ ਕੀਤੀ ਸੀ। ਉਥੇ ਹੀ ਇਸ ਮਾਮਲੇ ’ਚ ਵਿਸ਼ਨੂੰਪੁਰਾ ਦੇ ਐੱਸ. ਐੱਚ. ਓ. ਰਾਮਚੰਦਰ ਰਾਮ ਨੇ ਦੱਸਿਆ ਕਿ ਪੀੜਤ ਆਪਣੇ ਪਿੰਡ ਦੇ ਨੌਜਵਾਨਾਂ ਨਾਲ ਕੰਕਰੀਟ ਪਲਾਂਟ ’ਚ ਕੰਮ ਕਰਨ ਗਿਆ ਸੀ।