- Updated: July 18, 2023 03:56 PM
ਸੀਨੀਅਰ ਕਾਂਗਰਸੀ ਨੇਤਾ ਅਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਨੇ ਲੰਬੀ ਬਿਮਾਰੀ ਤੋਂ ਬਾਅਦ 79 ਸਾਲ ਦੀ ਉਮਰ ਵਿੱਚ 18 ਜੁਲਾਈ ਨੂੰ ਆਖ਼ਰੀ ਸਾਹ ਲਿਆ। ਓਮਨ ਚਾਂਡੀ 2004-06 ਅਤੇ 2011-16 ਤੱਕ ਦੋ ਵਾਰ ਕੇਰਲ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਓਮਨ ਚਾਂਡੀ ਨੂੰ ਕਾਂਗਰਸ ਦੇ ਦਿੱਗਜ ਨੇਤਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਉਸ ਨੇ 27 ਸਾਲ ਦੀ ਉਮਰ ਵਿੱਚ 1970 ਦੀਆਂ ਰਾਜ ਵਿਧਾਨ ਸਭਾ ਚੋਣਾਂ ਜਿੱਤ ਕੇ ਇੱਕ ਵਿਧਾਇਕ ਵਜੋਂ ਆਪਣਾ ਕਾਰਜਕਾਲ ਸ਼ੁਰੂ ਕੀਤਾ ਸੀ। ਜਦੋਂ ਤੋਂ ਉਹ ਰਾਜਨੀਤੀ ਵਿੱਚ ਆਇਆ ਹੈ, ਉਨ੍ਹਾਂ ਨੇ ਲਗਾਤਾਰ 12 ਚੋਣਾਂ ਜਿੱਤੀਆਂ ਹਨ। ਤਾਂ ਆਓ ਜਾਣਦੇ ਹਾਂ ਕਿ ਆਖ਼ਰ ਕਾਂਗਰਸ ਨੇਤਾ ਓਮਨ ਚਾਂਡੀ ਦਾ ਸਿਆਸੀ ਸਫ਼ਰ ਕਿਵੇਂ ਦਾ ਰਿਹਾ।
ਓਮਨ ਚਾਂਡੀ ਦਾ ਜਨਮ ਕਦੋਂ ਅਤੇ ਕਿਸ ਸ਼ਹਿਰ ਵਿੱਚ ਹੋਇਆ ਸੀ?
ਓਮਨ ਚਾਂਡੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਹਨ। ਓਮਨ ਚਾਂਡੀ ਦਾ ਜਨਮ 31 ਅਕਤੂਬਰ 1943 ਨੂੰ ਕੇਰਲਾ ਦੇ ਕੋਟਾਯਮ ਜ਼ਿਲੇ ਦੇ ਕੁਮਾਰਕੋਮ ਵਿੱਚ ਕੇ.ਓ. ਚੰਡੀ ਅਤੇ ਬੇਬੀ ਚੰਡੀ ਦੇ ਘਰ ਹੋਈ। ਉਨ੍ਹਾਂ ਪੁਥੁਪੱਲੀ ਦੇ ਸੇਂਟ ਜਾਰਜ ਹਾਈ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਕੋਟਾਯਮ ਵਿੱਚ ਸੀਐਮਐਸ ਕਾਲਜ ਅਤੇ ਚੰਗਨਾਸਾਰੀ ਵਿੱਚ ਸੇਂਟ ਬਰਕਮੈਨ ਕਾਲਜ ਵਿੱਚ ਦਾਖਲਾ ਲਿਆ। ਉਨ੍ਹਾਂ ਸਰਕਾਰੀ ਲਾਅ ਕਾਲਜ, ਏਰਨਾਕੁਲਮ ਤੋਂ ਐਲਐਲਬੀ ਦੀ ਡਿਗਰੀ ਵੀ ਪ੍ਰਾਪਤ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਵਜੋਂ ਸਿਖਰ 'ਤੇ ਪਹੁੰਚਣ ਤੋਂ ਪਹਿਲਾਂ ਕੇਰਲ ਸਟੂਡੈਂਟਸ ਯੂਨੀਅਨ ਨਾਲ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ। ਮੁੱਖ ਮੰਤਰੀ ਵਜੋਂ ਚੁਣੇ ਜਾਣ ਤੋਂ ਪਹਿਲਾਂ, ਉਨ੍ਹਾਂ ਨੇ ਰਾਜ ਵਿੱਚ ਵਿੱਤ, ਗ੍ਰਹਿ ਅਤੇ ਕਿਰਤ ਵਰਗੇ ਮਹੱਤਵਪੂਰਨ ਵਿਭਾਗਾਂ ਨੂੰ ਸੰਭਾਲਿਆ ਸੀ।
ਓਮਨ ਚਾਂਡੀ ਬਾਰੇ 5 ਮੁੱਖ ਗੱਲਾਂ:
-ਸੀਨੀਅਰ ਕਾਂਗਰਸੀ ਆਗੂ ਨੇ 2004-06 ਅਤੇ 2011-16 ਤੱਕ ਦੋ ਵਾਰ ਕੇਰਲ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ।
-ਓਮਨ ਚਾਂਡੀ ਨੇ 27 ਸਾਲ ਦੀ ਉਮਰ ਵਿੱਚ 1970 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਇੱਕ ਵਿਧਾਇਕ ਵਜੋਂ ਆਪਣਾ ਕਾਰਜਕਾਲ ਸ਼ੁਰੂ ਕੀਤਾ ਸੀ। ਉਹ ਉਦੋਂ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਸਨ ਅਤੇ ਬਾਅਦ ਵਿੱਚ ਲਗਾਤਾਰ 10 ਚੋਣਾਂ ਜਿੱਤੀਆਂ ਸਨ।
-ਚਾਂਡੀ ਨੇ ਪਿਛਲੇ ਪੰਜ ਦਹਾਕਿਆਂ ਵਿੱਚ ਸਿਰਫ਼ ਆਪਣੇ ਗ੍ਰਹਿ ਹਲਕੇ ਪੁਥੁਪੱਲੀ ਦੀ ਹੀ ਨੁਮਾਇੰਦਗੀ ਕੀਤੀ ਹੈ। ਅਗਸਤ 2022 ਵਿੱਚ, ਉਹ 18,728 ਦਿਨਾਂ ਤਕ ਸਦਨ ਵਿੱਚ ਪੁਥੁਪੱਲੀ ਦੀ ਨੁਮਾਇੰਦਗੀ ਕਰ ਕੇ ਰਾਜ ਵਿਧਾਨ ਸਭਾ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਮੈਂਬਰ ਬਣੇ। ਉਨ੍ਹਾਂ ਕੇਰਲ ਕਾਂਗਰਸ (ਐਮ) ਦੇ ਸਾਬਕਾ ਸੁਪਰੀਮੋ ਮਰਹੂਮ ਕੇਐਮ ਮਨੀ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।
-ਕਾਂਗਰਸ ਦੇ ਇਸ ਦਿੱਗਜ ਨੇਤਾ ਨੇ ਆਪਣੇ ਪੰਜ ਦਹਾਕਿਆਂ ਦੇ ਸਿਆਸੀ ਕਰੀਅਰ ਦੌਰਾਨ ਚਾਰ ਵਾਰ ਵਿਰੋਧੀ ਧਿਰ ਦੇ ਨੇਤਾ ਅਤੇ ਵੱਖ-ਵੱਖ ਕੈਬਨਿਟਾਂ ਵਿੱਚ ਮੰਤਰੀ ਵਜੋਂ ਕੰਮ ਕੀਤਾ ਹੈ।
-ਦਸੰਬਰ 2022 ਵਿੱਚ, ਚਾਂਡੀ ਨੂੰ ਸੌਰ ਘੁਟਾਲੇ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਸਰਿਤਾ ਨਾਇਰ ਦੁਆਰਾ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਸੀਬੀਆਈ ਤੋਂ ਕਲੀਨ ਚਿੱਟ ਮਿਲ ਗਈ ਸੀ, ਜਿਸ ਨੇ ਕੇਰਲ ਨੂੰ ਹਿਲਾ ਦਿੱਤਾ ਸੀ ਜਦੋਂ ਉਨ੍ਹਾਂ ਦੀ ਸਰਕਾਰ ਪਇੱਕ ਦਹਾਕਾ ਪਹਿਲਾਂ ਸੱਤਾ ਵਿੱਚ ਸੀ।