ਦੂਜੇ ਦਿਨ ਵੀ ਵਿਰੋਧੀ ਪਾਰਟੀਆਂ ਦੀ ਮੀਟਿੰਗ ਬੇਂਗਲੁਰੂ ਵਿਚ ਜਾਰੀ; 26 ਪਾਰਟੀਆਂ ਦੇ ਆਗੂ ਹੋਏ ਸ਼ਾਮਲ

ਦੂਜੇ ਦਿਨ ਵੀ ਵਿਰੋਧੀ ਪਾਰਟੀਆਂ ਦੀ ਮੀਟਿੰਗ ਬੇਂਗਲੁਰੂ ਵਿਚ ਜਾਰੀ; 26 ਪਾਰਟੀਆਂ ਦੇ ਆਗੂ ਹੋਏ ਸ਼ਾਮਲ

ਵਿਰੋਧੀ ਪਾਰਟੀਆਂ ਦੀ ਬੈਠਕ ਬੇਂਗਲੁਰੂ ਵਿਚ ਮੰਗਲਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ। ਇਸ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਅਪਣੀ ਪ੍ਰਤੀਕਿਰਿਆ ਦਿਤੀ। ਸੂਤਰਾਂ ਅਨੁਸਾਰ ਕਾਂਗਰਸ ਮੱਲਿਕਾਰਜੁਨ ਖੜਗੇ ਨੇ ਕਿਹਾ ਕਿ ਇਸ ਮੀਟਿੰਗ ਦਾ ਮਕਸਦ ਪ੍ਰਧਾਨ ਮੰਤਰੀ ਅਹੁਦਾ ਹਾਸਲ ਕਰਨਾ ਨਹੀਂ ਹੈ। ਸਾਨੂੰ ਇਸ ਦਾ ਲਾਲਚ ਨਹੀਂ ਹੈ। ਸਾਡੇ ਮਤਭੇਦ ਹਨ, ਪਰ ਅਜਿਹਾ ਨਹੀਂ ਹੈ ਕਿ ਉਨ੍ਹਾਂ ਨੂੰ ਦੂਰ ਨਾ ਕੀਤਾ ਜਾ ਸਕੇ, ਇਹ ਮਤਭੇਦ ਇੰਨੇ ਵੱਡੇ ਨਹੀਂ ਹਨ ਕਿ ਅਸੀਂ ਉਨ੍ਹਾਂ ਨੂੰ ਪਿੱਛੇ ਰੱਖ ਕੇ ਲੋਕਾਂ ਖ਼ਾਤਰ ਅੱਗੇ ਨਾ ਵਧ ਸਕੀਏ। ਇਸ ਮੀਟਿੰਗ ਦੇ ਆਯੋਜਨ ਪਿਛੇ ਸਾਡਾ ਉਦੇਸ਼ ਸੰਵਿਧਾਨ, ਲੋਕਤੰਤਰ, ਧਰਮ ਨਿਰਪੱਖਤਾ ਅਤੇ ਸਮਾਜਕ ਨਿਆਂ ਦੀ ਰੱਖਿਆ ਕਰਨਾ ਹੈ।

                     Image

ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਕਿ ਦੇਸ਼ ਅਤੇ ਲੋਕਾਂ ਨੂੰ ਬਚਾਉਣਾ ਜ਼ਰੂਰੀ ਹੈ। ਅਖਿਲੇਸ਼ ਨੇ ਕਿਹਾ, "ਦੇਸ਼ ਦੇ ਦੋ ਤਿਹਾਈ ਲੋਕ ਭਾਜਪਾ ਵਿਰੁਧ ਹਨ, ਇਸ ਲਈ ਇਸ ਵਾਰ ਭਾਜਪਾ ਦਾ ਸਫਾਇਆ ਕਰਨ ਲਈ ਸਾਰੇ ਇਕਜੁਟ ਹਨ।"

ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ, "ਅਸੀਂ ਦੇਸ਼ ਦੇ ਲੋਕਤੰਤਰ, ਸੰਵਿਧਾਨ, ਭਾਈਚਾਰਾ, ਵਿਭਿੰਨਤਾ ਨੂੰ ਬਚਾਉਣ ਲਈ ਇਕੱਠੇ ਹੋਏ ਹਾਂ।" ਉਨ੍ਹਾਂ ਕਿਹਾ, "ਸੰਵਿਧਾਨਕ ਸੰਸਥਾਵਾਂ ਦੀ ਦੁਰਵਰਤੋਂ ਹੋ ਰਹੀ ਹੈ। ਦੇਸ਼ ਦੀ ਜਾਇਦਾਦ ਵੇਚੀ ਜਾ ਰਹੀ ਹੈ। ਅਹਿਮ ਮੁੱਦਿਆਂ 'ਤੇ ਗੱਲ ਨਹੀਂ ਕੀਤੀ ਜਾ ਰਹੀ, ਸਿਰਫ਼ ਜ਼ਹਿਰ ਉਗਲਿਆ ਜਾ ਰਿਹਾ ਹੈ।"

                   Image

ਵਿਰੋਧੀ ਧਿਰ ਦੀ ਬੈਠਕ 'ਚ ਜੰਮੂ-ਕਸ਼ਮੀਰ ਤੋਂ ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫਤੀ ਨੇ ਵੀ ਹਿੱਸਾ ਲਿਆ। ਜੰਮੂ-ਕਸ਼ਮੀਰ ਦੀ ਸਾਬਕਾ ਸੀ.ਐਮ. ਮਹਿਬੂਬਾ ਮੁਫਤੀ ਨੇ ਕਿਹਾ, ''ਇਸ ਸਮੇਂ ਦੇਸ਼ ਦੀ ਜੋ ਹਾਲਤ ਹੈ, ਉਹ ਸੰਵਿਧਾਨ ਨਾਲ ਖਿਲਵਾੜ ਹੈ। ਗਾਂਧੀ ਦੇ ਦੇਸ਼ ਦੀ ਤਾਕਤ ਅਤੇ ਵਿਭਿੰਨਤਾ ਮਿੱਟੀ ਵਿਚ ਮਿਲਾਈ ਜਾ ਰਹੀ ਹੈ। ਭਾਰਤ ਦੀ ਸੋਚ ਨੂੰ ਬਚਾਉਣਾ ਹੋਵੇਗਾ”। ਇਸ ਦੌਰਾਨ ਲਾਲੂ ਪ੍ਰਸਾਦ ਯਾਦਵ ਵੀ ਬੇਂਗਲੁਰੂ ਪਹੁੰਚੇ। ਲਾਲੂ ਪ੍ਰਸਾਦ ਯਾਦਵ ਨੇ ਕਿਹਾ, "ਹੁਣ ਨਰਿੰਦਰ ਮੋਦੀ ਨੂੰ ਵਿਦਾਈ ਦੇਣੀ ਹੈ।"