- Updated: July 17, 2026 12:50 PM
ਫਿਰੋਜ਼ਪੁਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਸਾਬਕਾ ਸਰਪੰਚ ਦੀ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਜਿਥੇ ਉਸ ਨੇ ਨਿੱਜੀ ਰੰਜਿਸ਼ ਦੇ ਚੱਲਦਿਆਂ ਟਰੈਕਟਰ ਨੂੰ ਹਥਿਆਰ ਵਾਂਗ ਵਰਤਦਿਆਂ ਸਕੂਟਰੀ ‘ਤੇ ਚੜ੍ਹਾ ਦਿੱਤਾ ਤੇ ਸਕੂਟੀ ਚਾਲਕ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਸਾਰੀ ਘਟਨਾ ਸੀਸੀਟੀਵੀ ਵਿਚ ਵੀ ਕੈਦ ਹੋ ਗਈ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਾਬਕਾ ਸਰਪੰਚ ਨੇ ਆਪਣੀ ਰੰਜਿਸ਼ ਕੱਢਣ ਲਈ ਸਕੂਟੀ ਸਵਾਰ ‘ਤੇ ਟਰੈਕਟਰ ਚੜ੍ਹਾ ਦਿੱਤਾ।
ਸਕੂਟੀ ਸਵਾਰ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ। ਪਰ ਇਸ ਪੂਰੀ ਘਟਨਾ ਵਿਚ ਉਸ ਦੀ ਸਕੂਟਰੀ ਪੂਰੀ ਤਰ੍ਹਾਂ ਚਨਕਾਚੂਰ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਸਾਬਕਾ ਸਰਪੰਚ ਨੇ ਖੇਤਾਂ ਵਿਚ ਕੰਮ ਕਰ ਰਿਹਾ ਹੁੰਦਾ ਹੈ ਪਰ ਉਸ ਮਗਰੋਂ ਜਦੋਂ ਉਹ ਸਕੂਟੀ ਚਾਲਕ ‘ਤੇ ਟਰੈਕਟਰ ਚੜ੍ਹਾ ਦਿੰਦਾ ਹੈ। ਪੀੜਤ ਨੇ ਦੱਸਿਆ ਕਿ ਉਹ ਘਰੇਲੂ ਕੰਮ ਲਈ ਕਿਤੇ ਬਾਹਰ ਗਿਆ ਸੀ ਤੇ ਜਦੋਂ ਉਹ ਆਪਣਾ ਕੰਮ ਨਿਪਟਾ ਕੇ ਘਰ ਪਰਤ ਰਿਹਾ ਹੁੰਦਾ ਹੈ ਤਾਂ ਰਸਤੇ ਵਿਚ ਸਾਬਕਾ ਸਰਪੰਚ ਉਸ ਦੀ ਸਕੂਟੀ ‘ਤੇ ਆਪਣਾ ਟਰੈਕਟਰ ਚੜ੍ਹਾ ਦਿੰਦਾ ਹੈ ਤੇ ਉਹ ਬਹੁਤ ਮੁਸ਼ਕਲ ਨਾਲ ਆਪਣੀ ਜਾਨ ਬਚਾ ਕੇ ਉਥੋਂ ਭੱਜਦਾ ਹੈ।
ਸਰਪੰਚ ਵੱਲੋਂ ਜਾਣਬੁਝ ਕੇ ਐਕਟਿਵਾ ‘ਤੇ ਟਰੈਕਟਰ ਚੜ੍ਹਾਇਆ ਗਿਆ। ਸਕੂਟੀ ਚਾਲਕ ਗੰਭੀਰ ਜ਼ਖਮੀ ਹੋਇਆ ਹੈ ਤੇ ਉਸ ਵੱਲੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਜ਼ਖਮੀ ਹੋਏ ਐਕਟਿਵਾ ਚਾਲਕ ਨੂੰ ਤੁਰੰਤ ਮਮਦੋਟ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਪੀੜਤ ਦੇ ਬਿਆਨ ਦਰਜ ਕਰ ਲਏ ਗਏ ਹਨ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਘਟਨਾ ਮਗਰੋਂ ਪਿੰਡ ਵਿਚ ਸਹਿਮ ਦਾ ਮਾਹੌਲ ਹੈ।