ਲੁਧਿਆਣਾ ''ਚ 4 ਸਾਲਾ ਬੱਚਾ ਲਾਪਤਾ, ਮਾਂ ਨੇ ਪਿਤਾ ''ਤੇ ਅਗਵਾ ਕਰਨ ਦੇ ਲਗਾਏ ਦੋਸ਼

ਲੁਧਿਆਣਾ ''ਚ 4 ਸਾਲਾ ਬੱਚਾ ਲਾਪਤਾ, ਮਾਂ ਨੇ ਪਿਤਾ ''ਤੇ ਅਗਵਾ ਕਰਨ ਦੇ ਲਗਾਏ ਦੋਸ਼

ਲੁਧਿਆਣਾ ਤੋਂ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ ਜਿਥੇ ਮਾਰਸ਼ਲ ਆਰਟਸ ਦੀ ਕਲਾਸ ਵਿਚੋਂ 4 ਸਾਲਾ ਬੱਚਾ ਅਗਵਾ ਕਰ ਲਿਆ ਗਿਆ ਹੈ ਤੇ ਇੰਨਾ ਹੀ ਨਹੀਂ ਮਾਂ ਨੇ ਬੱਚੇ ਦੇ ਪਿਓ ‘ਤੇ ਮਾਸੂਮ ਨੂੰ ਅਗਵਾ ਕਰਨ ਦੇ ਇਲਜ਼ਾਮ ਲਗਾਏ ਗਏ ਹਨ।

ਮਾਂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਦੇ ਹੋਏ ਦੱਸਿਆ ਕਿ ਮੇਰਾ ਮੇਰੇ ਪਤੀ ਨਾਲ ਤਲਾਕ ਨੂੰ ਲੈ ਕੇ ਕਾਰਵਾਈ ਚੱਲ ਰਹੀ ਹੈ। ਪਰ ਬੀਤੇ ਦਿਨੀਂ ਜਦੋਂ ਮੈਂ ਆਪਣੇ ਬੱਚੇ ਸਵਾਸ ਨੂੰ ਮਾਰਸ਼ਲ ਆਰਟਸ ਦੀ ਕਲਾਸ ਵਿਚ ਛੱਡ ਕੇ ਆਈ ਸੀ ਤੇ ਕੁਝ ਹੀ ਦੇਰ ਬਾਅਦ ਮੈਨੂੰ ਫੋਨ ਆਇਆ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਹੈ। ਮਾਂ ਵੱਲੋਂ ਇਕ ਵੀਡੀਓ ਵੀ ਪੋਸਟ ਕੀਤਾ ਗਿਆ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਗ੍ਰੇਅ ਰੰਗ ਦੀ ਬਲੇਨੋ ਕਾਰ ਵਿਚ 2 ਮੁੰਡੇ ਆਉਂਦੇ ਹਨ ਤੇ ਉਹ ਜ਼ਬਰਦਸਤੀ ਸਵਾਸ ਨੂੰ ਕਾਰ ਵਿਚ ਬਿਠਾ ਕੇ ਲੈ ਜਾਂਦੇ ਹਨ। ਮਾਂ ਮੋਨਾਲਿਕਾ ਨੇ ਦੱਸਿਆ ਕਿ ਇਸ ਸਾਰੀ ਘਟਨਾ ਪਿੱਛੇ ਮੇਰੇ ਪਤੀ ਤੇ ਮੇਰੀ ਸੱਸ ਦਾ ਹੱਥ ਹੈ। ਉਨ੍ਹਾਂ ਵੱਲੋਂ ਪਹਿਲਾਂ ਵੀ ਮੇਰੇ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਸਮੇਂ ਅਸੀਂ ਕਿਸੇ ਤਰ੍ਹਾਂ ਉਸ ਨੂੰ ਬਚਾ ਲਿਆ ਸੀ।ਮਾਂ ਨੇ ਪੁਲਿਸ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਉਸ ਦੇ ਬੱਚੇ ਨੂੰ ਲੱਭਣ ਵਿਚ ਮਦਦ ਕਰਨ।

ਦੂਜੇ ਪਾਸੇ ਪਤੀ ਨੇ ਪਤਨੀ ਮੋਨਾਲਿਕਾ ਵੱਲੋਂ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਕੁੜੀਆਂ ਦਾ ਰੋਣਾ ਸਭ ਨੂੰ ਦਿਖਦਾ ਪਰ… ਇਕ ਬੰਦਾ ਰੋ ਨਹੀਂ ਸਕਦਾ। ਮੇਰੀ ਅਪੀਲ ਹੈ ਕਿ ਸਿਰਫ ਇਕ ਸਾਈਡ ਦੀ ਸਟੋਰੀ ਸੁਣ ਕੇ ਵਿਸ਼ਵਾਸ ਨਾ ਕਰੋ। ਸੱਚਾਈ ਜਾਣ ਕੇ ਹੀ ਉਸ ‘ਤੇ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ।