75 ਲੱਖ ਦੀ ਠੱਗੀ ਮਾਰੀ ਵਟਸਐੱਪ ਗਰੁੱਪ ਰਾਹੀਂ ਟ੍ਰੇਡਿੰਗ ਕਰਨ ਦੀ ਸਿਖਲਾਈ ਦੇਣ ਦੇ ਨਾਂ ’ਤੇ

75 ਲੱਖ ਦੀ ਠੱਗੀ ਮਾਰੀ ਵਟਸਐੱਪ ਗਰੁੱਪ ਰਾਹੀਂ ਟ੍ਰੇਡਿੰਗ ਕਰਨ ਦੀ ਸਿਖਲਾਈ ਦੇਣ ਦੇ ਨਾਂ ’ਤੇ

ਵਟਸਐੱਪ ਗਰੁੱਪ ਰਾਹੀਂ ਟ੍ਰੇਡਿੰਗ ਕਰਨ ਦੀ ਸਿਖਲਾਈ ਦੇਣ ਦੇ ਨਾਂ ’ਤੇ 75 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਬਰਨਾਲਾ ਸੰਦੀਪ ਮਲਿਕ ਨੇ ਦੱਸਿਆ ਕਿ ਥਾਣਾ ਸਿਟੀ ਵਨ ਬਰਨਾਲਾ ਵਿਖੇ ਮੁਦੱਈ ਅਮਨਦੀਪ ਪਾਲ ਪੁੱਤਰ ਅੰਮ੍ਰਿਤਪਾਲ ਵਾਸੀ ਬਰਨਾਲਾ ਨੇ ਬਿਆਨ ਦਰਜ ਕਰਵਾਏ ਕਿ ਦਸੰਬਰ 2023 ਵਿਚ ਉਸ ਨੇ ਫੇਸਬੁੱਕ ਰਾਹੀਂ ਟ੍ਰੇਡਿੰਗ ਸਕੀਮ ਇਕ ਵਟਸਅੱਪ ਗਰੁੱਪ ਜੁਆਇੰਨ ਕੀਤਾ, ਜਿਸ ਵਿਚ ਆਨਲਾਈਨ ਟ੍ਰੇਡਿੰਗ ਕਰਨੀ ਸਿਖਾਈ ਜਾਣ ਲੱਗੀ।

30-45 ਦਿਨਾ ਬਾਅਦ ਇਨ੍ਹਾਂ ਨੇ ਇਕ ਰਿਟੇਲ ਦੀ ਐਪ ਡਾਊਨਲੋਡ ਕਰਵਾਈ, ਜਿਸ ਵਿਚ ਇਸਟੀਟਿਊਸ਼ਨਲ ਟ੍ਰੇਡਿੰਗ ਕਰਨ ਲਈ ਕਿਹਾ ਗਿਆ, ਜਿਸ ਵਿਚ ਮੇਰੇ ਵੱਖ-ਵੱਖ ਖ਼ਾਤਿਆਂ 'ਚੋਂ ਪੈਸੇ ਜਮ੍ਹਾਂ ਕਰਵਾ ਲਏ ਗਏ। ਕੁੱਝ ਦਿਨਾਂ ਬਾਅਦ ਜਦੋਂ ਮੈਂ ਆਪਣੀ ਬਣਦੀ ਰਕਮ ਦੇਣ ਲਈ ਕਿਹਾ ਤਾਂ ਇਨ੍ਹਾਂ ਨੇ ਮੇਰੇ ਤੋਂ ਹੋਰ ਪੈਸਿਆਂ ਦੀ ਮੰਗ ਕੀਤੀ, ਜਿਨ੍ਹਾਂ ਨਾਮਾਲੂਮ ਨੇ ਹੁਣ ਤੱਕ ਮੇਰੇ ਨਾਲ 7500000 ਲੱਖ ਦੀ ਠੱਗੀ ਮਾਰੀ ਹੈ।