ਵਾਪਸ ਪਰਤਿਆ ਪਾਕਿਸਤਾਨ ''ਚ ਵਿਸਾਖੀ ਮਨਾਉਣ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ , ਕਿਹਾ- ''ਮਨ ਨੂੰ ਬਹੁਤ ਖ਼ੁਸ਼ੀ ਮਿਲੀ''

ਵਾਪਸ ਪਰਤਿਆ ਪਾਕਿਸਤਾਨ ''ਚ ਵਿਸਾਖੀ ਮਨਾਉਣ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ , ਕਿਹਾ- ''ਮਨ ਨੂੰ ਬਹੁਤ ਖ਼ੁਸ਼ੀ ਮਿਲੀ''

ਖਾਲਸਾ ਸਾਜਣਾ ਦਿਵਸ 'ਤੇ ਵਿਸਾਖੀ ਦਾ ਦਿਹਾੜਾ ਮਨਾਉਣ ਲਈ ਪਾਕਿਸਤਾਨ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਅਟਾਰੀ ਵਾਹਗਾ ਸਰਹੱਦ ਰਾਹੀ ਵਿਸਾਖੀ ਦਾ ਤਿਉਹਾਰ ਮਨਾ ਕੇ ਵਾਪਸ ਪਰਤਿਆ ਹੈ। ਜਿਸ ਦੌਰਾਨ ਸ਼ਰਧਾਲੂਆਂ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਬਹੁਤ ਖੁਸ਼ੀ ਹੈ ਕਿ ਉਹ ਪਾਕਿਸਤਾਨ ਦੇ ਗੁਰੂਧਾਮਾਂ ਦੇ ਦਰਸ਼ਨ ਕਰਕੇ ਅੱਜ ਵਤਨ ਵਾਪਸ ਪਰਤੇ ਹਨ ਅਤੇ  ਪਾਕਿਸਤਾਨ ਦੀ ਧਰਤੀ 'ਤੇ ਵਿਛੜੇ ਗੁਰੂਧਾਮਾਂ ਦੇ ਦਰਸ਼ਨ ਕਰਕੇ ਆਏ ਹਨ। ਉਨ੍ਹਾਂ ਕਿਹਾ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਸਾਨੂੰ ਵੀਜ਼ੇ ਦਿੱਤੇ ਗਏ ਅਤੇ ਉਹ ਖੁੱਲ੍ਹੇ ਦਰਸ਼ਨ ਕਰਕੇ ਅੱਜ ਵਾਪਸ ਪਰਤੇ ਹਨ। ਜਾਣਕਾਰੀ ਅਨੁਸਾਰ ਤਹਾਨੂੰ ਦੱਸ ਦੇਦੀਏ ਕਿ 13 ਅਪ੍ਰੈਲ ਨੂੰ ਇਹ ਜਥਾ ਸ਼੍ਰੋਮਣੀ ਕਮੇਟੀ ਵੱਲੋਂ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਭੇਜਿਆ ਗਿਆ ਸੀ। ਜਿਥੇ 2481 ਸ਼ਰਧਾਲੂਆਂ ਦਾ ਇਹ ਜਥਾ ਆਪਣੇ ਗੁਰੂਧਾਮਾਂ ਦੇ ਦਰਸ਼ਨ ਤੇ ਖਾਲਸਾ ਸਾਜਨਾ ਦਿਵਸ ਮਨਾਉਣ ਲਈ ਗਿਆ ਸੀ।

                          Image

ਇਸ ਮੌਕੇ ਜਥੇ ਨਾਲ ਗਏ ਪਟਿਆਲਾ ਦੇ ਇਕ ਸ਼ਰਧਾਲੂ ਜਿਸਦਾ ਨਾਂ ਜੰਗੀਰ ਸਿੰਘ 60 ਸਾਲਾ ਦੀ ਹਾਰਟ ਅਟੈਕ ਆਉਣ ਕਾਰਨ ਮੌਤ ਹੋ ਗਈ। ਜੰਗੀਰ ਸਿੰਘ ਪੰਜਾਬ ਪੁਲਸ ਤੋਂ ਰਿਟਾਇਰ ਸੀ। ਅੱਜ 2480 ਦੇ ਕਰੀਬ ਸ਼ਰਧਾਲੂ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜੇ। ਇਸ ਮੌਕੇ ਸ਼ਰਧਾਲੂਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਗੁਰਦੁਆਰਾ ਪੰਜਾ ਸਾਹਿਬ ਵਿਖੇ ਪਾਕਿਸਤਾਨ ਸਰਕਾਰ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਅਟਾਰੀ-ਵਾਹਗਾ ਸਰਹੱਦ ਦੇ ਕੁੱਝ ਸ਼ਰਧਾਲੂਆਂ ਨੇ ਕਿਹਾ ਕਿ ਅਸੀਂ ਦੋਵੇਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕੀ ਗੁਰੂਧਾਮਾਂ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂਆਂ ਦੇ ਵੱਧ ਤੋਂ ਵੱਧ ਵੀਜ਼ੇ ਲਗਾਏ ਜਾਣ ਤਾਂ ਜੋ ਹਰ ਕੋਈ ਦਰਸ਼ਨ ਦੀਦਾਰੇ ਕਰ ਸਕੇ।

                           Image

ਇਸ ਮੌਕੇ ਵਾਹਗਾ ਬਾਰਡਰ ਤੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 13 ਅਪ੍ਰੈਲ ਨੂੰ 2481 ਸ਼ਰਧਾਲੂਆਂ ਦਾ ਜਥਾ ਸ਼੍ਰੋਮਣੀ ਕਮੇਟੀ ਵੱਲੋਂ ਪਟਾਰੀ ਬਾਕਾ ਸਰਤਰਾਈ ਪਾਕਿਸਤਾਨ ਭੇਜਿਆ ਗਿਆ ਸੀ। ਜਿਹੜੇ ਆਪਣੇ ਗੁਰੂਧਾਮਾਂ ਦੇ ਦਰਸ਼ਨ ਕਰਕੇ ਅੱਜ ਵਾਪਸ ਆ ਰਹੇ ਹਨ। ਉਨ੍ਹਾਂ ਕਿਹਾ ਕਿ ਉਹਨਾਂ ਵਿੱਚੋਂ ਇੱਕ ਸ਼ਰਧਾਲੂ ਜਿਹਦਾ ਨਾਂ ਜੰਗੀਰ ਸਿੰਘ  60 ਸਾਲ ਜੋ ਪਟਿਆਲਾ ਦਾ ਰਹਿਣ ਵਾਲਾ ਹੈ, ਉਸਦੀ ਕੱਲ੍ਹ ਦੇਰ ਰਾਤ ਹਾਰਟ ਅਟੈਕ ਨਾਲ ਮੌਤ ਹੋ ਗਈ। ਉਸ ਦੀ ਮ੍ਰਿਤਕ ਦੇਹ ਵੀ ਅੱਜ ਪਾਕਿਸਤਾਨ ਤੋਂ ਭਾਰਤ ਲਿਆਂਦੀ ਜਾਵੇਗੀ।