ਛੋਟੇ ਸਿੱਧੂ ਦੇ ਨਾਮ ‘ਤੇ ਠੱਗੀ, ਜਨਮ ਦਿਨ ਮੌਕੇ ਸੋਸ਼ਲ ਮੀਡੀਆ ‘ਤੇ ਮੰਗੇ ਜਾ ਰਹੇ ਪੈਸੇ

ਛੋਟੇ ਸਿੱਧੂ ਦੇ ਨਾਮ ‘ਤੇ ਠੱਗੀ, ਜਨਮ ਦਿਨ ਮੌਕੇ ਸੋਸ਼ਲ ਮੀਡੀਆ ‘ਤੇ ਮੰਗੇ ਜਾ ਰਹੇ ਪੈਸੇ

ਅੱਜ ਛੋਟੇ ਸ਼ੁਭ ਦਾ ਜਨਮ ਦਿਨ ਪਰਿਵਾਰ ਵੱਲੋਂ ਮਨਾਇਆ ਜਾ ਰਿਹਾ ਹੈ, ਉੱਥੇ ਹੀ ਸੋਸ਼ਲ ਮੀਡੀਆ ’ਤੇ ਇੱਕ ਠੱਗ ਵੱਲੋਂ ਛੋਟੇ ਸ਼ੁਭ ਦੇ ਨਾਮ ਦੇ ਉੱਪਰ ਫੇਕ ਆਈਡੀ ਬਣਾ ਕੇ ਜਨਮ ਦਿਨ ਦੇ ਗਿਫਟ ਵੱਜੋਂ ਕਿਊਆਰ ਕੋਡ ਲਗਾ ਕੇ ਪੈਸੇ ਮੰਗੇ ਜਾ ਰਹੇ ਹਨ, ਜਿਸ ’ਤੇ ਪਰਿਵਾਰ ਨੇ ਵੀ ਇਤਰਾਜ਼ ਜਾਹਰ ਕੀਤਾ ਹੈ। ਗੱਲ ਕਰਨ ’ਤੇ ਮਾਤਾ ਚਰਨ ਕੌਰ ਨੇ ਦੱਸਿਆ ਕਿ ਇਸ ਅਕਾਊਂਟ ਬਾਰੇ ਪਹਿਲਾਂ ਵੀ ਅਸੀਂ ਰਿਪੋਰਟ ਕਰ ਚੁੱਕੇ ਹਾਂ ਪਰ ਇਹ ਹਾਲੇ ਵੀ ਚੱਲ ਰਿਹਾ ਹੈ।