ਆਸਟ੍ਰੇਲੀਆ ਭੇਜਣ ਦੇ ਨਾਂ ’ਤੇ 5.70 ਲੱਖ ਰੁਪਏ ਦੀ ਠੱਗੀ, ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਆਸਟ੍ਰੇਲੀਆ ਭੇਜਣ ਦੇ ਨਾਂ ’ਤੇ 5.70 ਲੱਖ ਰੁਪਏ ਦੀ ਠੱਗੀ, ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਵਿਦੇਸ਼ ਆਸਟ੍ਰੇਲੀਆਂ ਭੇਜਣ ਦੇ ਨਾਮ ’ਤੇ 5 ਲੱਖ 70 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਲੋਕਾਂ ਦੇ ਖਿਲਾਫ ਸਿਟੀ ਪੁਲਸ ਗੁਰਦਾਸਪੁਰ ਨੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਬ ਇੰਸਪੈਕਟਰ ਵਰਿੰਦਰਪਾਲ ਨੇ ਦੱਸਿਆ ਕਿ ਜਸਪਾਲ ਪੁੱਤਰ ਦਲੀਪ ਚੰਦ ਵਾਸੀ ਮਕਾਨ ਨੰਬਰ 332 ਗੋਪਾਲ ਨਗਰ ਗੁਰਦਾਸਪੁਰ ਨੇ ਸ਼ਿਕਾਇਤ ਦਿੱਤੀ ਕਿ ਗਾਇਤਰੀ ਦੇਵੀ ਪਤਨੀ ਰਣਦੀਪ ਸਿੰਘ ਵਾਸੀ ਸ਼ੇਰਾਵਾਲੀ ਗਲੀ ਬਟਾਲਾ, ਵਿਜੇ ਕੁਮਾਰ ਪੁੱਤਰ ਹੰਸ ਰਾਜ ਵਾਸੀ ਫਲੈਟ ਨੰਬਰ 69 ਪੁਲਸ ਕਲੋਨੀ ਨੇੜੇ ਥਾਣਾ ਸਿਟੀ ਬਟਾਲਾ ਨੇ ਉਸ ਦੇ ਮੁੰਡੇ ਰਮਨ ਨੂੰ ਵਿਦੇਸ਼ ਆਸਟ੍ਰੇਲੀਆਂ ਭੇਜਣ ਦੇ ਨਾਮ 'ਤੇ 5 ਲੱਖ 70ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਪਾਏ ਗਏ ਉਕਤ ਦੋਵਾਂ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ।