ਅੱਜ ਤੋਂ ਗੁਰੂ ਨਗਰੀ ''ਚ G-20 ਸੰਮੇਲਨ ਦੀ ਸ਼ੁਰੂਆਤ,ਮੁਕੰਮਲ ਹੋਇਆਂ ਸਾਰੀਆਂ ਤਿਆਰੀਆਂ

ਅੱਜ ਤੋਂ ਗੁਰੂ ਨਗਰੀ ''ਚ G-20 ਸੰਮੇਲਨ ਦੀ ਸ਼ੁਰੂਆਤ,ਮੁਕੰਮਲ ਹੋਇਆਂ ਸਾਰੀਆਂ ਤਿਆਰੀਆਂ

ਗੁਰੂ ਨਗਰੀ 'ਚ ਅੱਜ ਤੋਂ ਜੀ-20 ਸੰਮੇਲਨ ਜੋ ਕਿ ਭਾਰਤ ਦੇ ਇਤਿਹਾਸਕ ਤੇ ਧਾਰਮਿਕ ਸ਼ਹਿਰ ਅੰਮ੍ਰਿਤਸਰ 'ਚ ਹੋ ਰਿਹਾ ਹੈ, ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਹਨ। ਭਾਰਤ ਸਰਕਾਰ ਵੱਲੋਂ ਕਾਫੀ ਸਮਾਂ ਪਹਿਲਾਂ ਪੰਜਾਬ ਸਰਕਾਰ ਨੂੰ ਇਸ ਸੰਮੇਲਨ ਸਬੰਧੀ ਸੂਚਿਤ ਕਰ ਦਿੱਤਾ ਗਿਆ ਸੀ ਤੇ ਇਸ ਮੰਤਵ ਲਈ 100 ਕਰੋੜ ਦੀ ਰਾਸ਼ੀ ਵੀ ਜਾਰੀ ਕੀਤੀ ਗਈ ਸੀ। ਜੀ-20 ਸੰਮੇਲਨ 15 ਤੋਂ 17 ਮਾਰਚ ਤੱਕ ਸ਼ਹਿਰ 'ਚ ਆਯੋਜਿਤ ਕੀਤਾ ਜਾਵੇਗਾ।

ਸੰਮੇਲਨ 'ਚ ਜੀ-20 ਨਾਲ ਸਬੰਧਿਤ 28 ਮੁਲਕਾਂ ਦੇ ਲਗਭਗ 55 ਡੈਲੀਗੇਟ ਸ਼ਾਮਲ ਹੋਣਗੇ। ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਕਰਵਾਏ ਜਾ ਰਹੇ ਸੰਮੇਲਨ 'ਚ ਸੈਮੀਨਾਰ, ਪ੍ਰਦਰਸ਼ਨੀਆਂ ਅਤੇ ਵੱਖ-ਵੱਖ ਕਾਰਜ ਸਮੂਹ ਦੀਆਂ ਮੀਟਿੰਗਾਂ ਸ਼ਾਮਲ ਹੋਣਗੀਆਂ। ਜੀ-20 ਦੇ ਸਾਰੇ ਮੈਂਬਰ ਰਲ ਬੈਠਣਗੇ ਅਤੇ ਜੀ-20 ਦੇਸ਼ਾਂ ਦੇ ਨੌਜਵਾਨਾਂ ਦੇ ਭਵਿੱਖ ਲਈ ਕੀ ਕੀਤਾ ਜਾ ਸਕਦਾ, ਇਸ ਲਈ ਵਿਚਾਰਾਂ ਕਰਨਗੇ। ਸਿਖਰ ਸੰਮੇਲਨ ਵਿੱਚ  ਪੈਨਲ ਡਿਸਕਸ਼ਨ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਗਿਆ ਹੈ।

ਇਨ੍ਹਾਂ 'ਚ 'ਪ੍ਰਸ਼ਨ-ਉੱਤਰ' ਵੀ ਨਾਲ-ਨਾਲ ਚੱਲਣਗੇ। ਭਾਰਤ ਸਰਕਾਰ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਪੰਜਾਬ ਦੇ ਉਚੇਰੀ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋਫੈਸਰ ਡਾ. ਜਸਪਾਲ ਸਿੰਘ ਅਤੇ ਵਿਦੇਸ਼ੀ ਮਹਿਮਾਨ ਮੁੱਖ ਬੁਲਾਰਿਆਂ ਵਿੱਚ ਸ਼ਾਮਲ ਹੋਣਗੇ।