ਸਖ਼ਤ ਸੁਰੱਖਿਆ ਹੇਠ ਗੈਂਗਸਟਰ ਜੱਗੂ ਭਗਵਾਨਪੁਰੀਆ ਅਦਾਲਤ ''ਚ ਪੇਸ਼। 

 ਸਖ਼ਤ ਸੁਰੱਖਿਆ ਹੇਠ ਗੈਂਗਸਟਰ ਜੱਗੂ ਭਗਵਾਨਪੁਰੀਆ ਅਦਾਲਤ ''ਚ ਪੇਸ਼। 

ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮੰਗਲਵਾਰ ਸ਼ਾਮ ਨੂੰ ਸੀ. ਆਈ. ਏ. ਸਟਾਫ ਖਰੜ ਵਲੋਂ ਸਖਤ ਸੁਰੱਖਿਆ ਹੇਠ ਡੇਰਾਬੱਸੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਹ 6 ਦਿਨਾਂ ਦੇ ਪੁਲਸ ਰਿਮਾਂਡ ’ਤੇ ਸੀ ਅਤੇ ਪੇਸ਼ੀ ਮਗਰੋਂ ਡੇਰਾਬੱਸੀ ਅਦਾਲਤ ਨੇ ਉਸ ਦਾ ਪੁਲਸ ਰਿਮਾਂਡ 6 ਦਿਨ ਦਾ ਹੋਰ ਵਧਾ ਦਿੱਤਾ ਹੈ। 

ਭਗਵਾਨਪੁਰੀਆ ’ਤੇ ਦੋਸ਼ ਹੈ ਕਿ ਪਿਛਲੇ ਸਾਲ ਅਗਸਤ ’ਚ ਜ਼ੀਰਕਪੁਰ ’ਚ ਪੁਲਸ ਮੁਕਾਬਲੇ ’ਚ ਫੜੇ ਗਏ ਅਨਿਲ ਕੁਮਾਰ ਨੂੰ ਉਸ ਦੇ ਬੰਦਿਆਂ ਨੇ ਹਥਿਆਰ ਮੁਹੱਈਆ ਕਰਵਾਏ ਸਨ। 27 ਸਤੰਬਰ ਨੂੰ ਡੇਰਾਬੱਸੀ ਅਦਾਲਤ ਤੋਂ ਉਸ ਦਾ 3 ਅਕਤੂਬਰ ਤਕ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ। ਹੁਣ ਉਸ ਨੂੰ 9 ਅਕਤੂਬਰ ਨੂੰ ਮੁੜ ਡੇਰਾਬੱਸੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।