ਵਿਦੇਸ਼ੀ ਧਰਤੀ ’ਤੇ ਪੰਜਾਬੀ ਮੂਲ ਦੇ ਨੌਜਵਾਨ ਨੇ ਪ੍ਰਾਪਤ ਕੀਤੀ ਡਾਕਟਰੀ ਦੀ ਡਿਗਰੀ

ਵਿਦੇਸ਼ੀ ਧਰਤੀ ’ਤੇ ਪੰਜਾਬੀ ਮੂਲ ਦੇ ਨੌਜਵਾਨ ਨੇ ਪ੍ਰਾਪਤ ਕੀਤੀ ਡਾਕਟਰੀ ਦੀ ਡਿਗਰੀ

ਵਿਦੇਸ਼ਾਂ ਵਿੱਚ ਪੰਜਾਬੀਆਂ ਦੀਆਂ ਤਰੱਕੀਆਂ ਦੀ ਲੜੀ ਵਿੱਚ ਹੋਰ ਵਾਧਾ ਕਰਦਿਆ ਪੰਜਾਬ ਦੇ ਪੁੱਤਰ ਕਰਨਵੀਰ ਸਿੰਘ ਨੇ ਜਰਮਨੀ ਵਿਚ ਡਾਕਟਰ ਬਣ ਕੇ ਜਿਥੇ ਪੰਜਾਬੀ ਭਾਈਚਾਰੇ ਦਾ ਨਾਮ ਚਮਕਾਇਆ ਹੈ ਉਥੇ ਹੀ ਉਸ ਦੇ ਮਾਂ-ਬਾਪ ਨੂੰ ਵੀ ਚਾਰੇ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ। 

ਡਾਕਟਰ ਕਰਨਵੀਰ ਸਿੰਘ ਜੋ ਕਿ ਆਪਣੇ ਮਾਂ-ਬਾਪ ਸਮੇਤ ਜਰਮਨੀ ਦੇ ਸ਼ਹਿਰ ਫਰੈਂਕਫੋਰਟ ਰਹਿ ਰਹੇ ਹਨ ਉਨ੍ਹਾਂ ਨੇ ਪਿਛਲੀ ਦਿਨੀਂ ਡਾਕਟਰੀ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਪਰਿਵਾਰ ਦਾ ਸੁਪਨਾ ਪੂਰਾ ਕੀਤਾ, ਜਿਸ ’ਤੇ ਪਰਿਵਾਰ ਦੇ ਮੈਂਬਰਾਂ ਨੇ ਬੇਹੱਦ ਖੁਸ਼ੀ ਜਤਾਈ।

ਕਰਨਵੀਰ ਸਿੰਘ ਪੰਜਾਬ ਦੇ ਪਿੰਡ ਬਰਿਆਰ ਨਜਦੀਕ ਬੇਗੋਵਾਲ ਜ਼ਿਲ੍ਹਾ ਕਪੂਰਥਲਾ ਨਾਲ ਸੰਬੰਧਿਤ ਹੈ, ਉਨ੍ਹਾਂ ਦੇ ਪਿਤਾ ਕਸ਼ਮੀਰ ਸਿੰਘ ਅਤੇ ਮਾਤਾ ਰਾਣਾ ਕੌਰ ਹਨ ਅਤੇ ਕਰਨਵੀਰ ਸਿੰਘ  ਫਰੈਂਕਫੋਰਟ ਦੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਲਕਾਰ ਸਿੰਘ ਦਾ ਭਤੀਜਾ ਹਨ। ਉਹਨਾਂ ਦੇ ਨਜਦੀਕੀ ਰਿਸ਼ਤੇਦਾਰ ਪਰਮਜੀਤ ਸਿੰਘ ਅਤੇ ਉਨ੍ਹਾਂ ਦੇ ਪਤਨੀ ਕੁਲਦੀਪ ਕੌਰ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆ ਡਾਕਟਰ ਕਰਨਵੀਰ ਸਿੰਘ ਅਤੇ ਪੂਰੇ  ਨੂੰ ਵਧਾਈਆਂ ਦਿੱਤੀਆ ਅਤੇ ਕਿਹਾ ਕਿ ਕਰਨਵੀਰ ਨੇ ਪੂਰੀ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਹੈ।