- Updated: July 28, 2024 11:18 AM
ਫਿਰੋਜ਼ਪੁਰ ਅੰਦਰ ਅੱਜ ਇੱਕ ਨੌਜਵਾਨ ਲੜਕੀ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜੋ ਗੁਰੂਹਰਸਹਾਏ ਤੋਂ ਚੰਡੀਗੜ੍ਹ ਟੀਚਰ ਦਾ ਪੇਪਰ ਦੇਣ ਜਾ ਰਹੀ ਸੀ ਕਿ ਫਿਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਉਸਦਾ ਪੈਰ ਫਿਸਲਨ ਕਾਰਨ ਉਸਦੀ ਮੌਤ ਹੋ ਗਈ।ਫਿਰੋਜ਼ਪੁਰ ਅੰਦਰ ਅੱਜ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਜਿਸ ਦੌਰਾਨ ਇੱਕ ਨੌਜਵਾਨ ਲੜਕੀ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਦਾ ਨਾਮ ਰਿਵੀਕਾ ਸੀ। ਜੋ ਚੰਡੀਗੜ੍ਹ ਟੀਚਰ ਦਾ ਪੇਪਰ ਦੇਣ ਲਈ ਜਾ ਰਹੀ ਸੀ। ਫਿਰੋਜ਼ਪੁਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਜਦ ਉਹ ਟਰੇਨ ਚੜਨ ਲੱਗੀ ਤਾਂ ਉਸਦਾ ਪੈਰ ਫਿਸਲ ਗਿਆ ਅਤੇ ਟਰੇਨ ਹੇਠਾਂ ਆਉਣ ਕਾਰਨ ਉਸਦੀ ਮੌਤ ਹੋ ਗਈ। ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਮ੍ਰਿਤਕ ਲੜਕੀ ਮਾਪਿਆਂ ਦੀ ਇਕੱਲੀ ਇਕੱਲੀ ਧੀ ਸੀ ਅਤੇ ਮਾਪਿਆਂ ਬੜੀ ਮੁਸ਼ਕਲ ਨਾਲ ਉਸਨੂੰ ਪੜ੍ਹਾਇਆ ਲਿਖਾਇਆ ਸੀ।