- Updated: September 24, 2026 09:37 PM
ਜੇਲ ’ਚ ਐਮਰਜੈਂਸੀ ਸਾਇਰਨ ਦੀ ਅਚਾਨਕ ਆਵਾਜ਼ ਨੇ ਨੇੜੇ ਰਹਿੰਦੇ ਪੁੱਡਾ ਕਲੋਨੀ ਦੇ ਵਸਨੀਕਾਂ ਨੂੰ ਘਬਰਾਹਟ ਵਿਚ ਪਾ ਦਿੱਤਾ। ਸਾਇਰਨ ਕਾਫ਼ੀ ਦੇਰ ਤੱਕ ਵੱਜਦਾ ਰਿਹਾ। ਬਾਅਦ ਵਿਚ ਮਿਲੀ ਜਾਣਕਾਰੀ ਅਨੁਸਾਰ, ਕੈਦੀਆਂ ਦੇ ਦੋ ਧੜਿਆਂ ਵਿਚਕਾਰ ਲੜਾਈ ਨੇ ਸਥਿਤੀ ਨੂੰ ਹੋਰ ਵਿਗੜ ਦਿੱਤਾ। ਗੁਰਦਾਸਪੁਰ ਜ਼ਿਲਾ ਪੁਲਸ ਜੇਲਾ ਪੁਲਸ ਦੀ ਸਹਾਇਤਾ ਲਈ ਜੇਲ ਪਹੁੰਚੀ। ਪੁਲਸ ਅਧਿਕਾਰੀਆਂ ਅਤੇ ਸਟਾਫ਼ ਨੇ ਦੋਵਾਂ ਧੜਿਆਂ ਨੂੰ ਵੱਖ ਕੀਤਾ ਅਤੇ ਬੈਰਕਾਂ ਵਿਚ ਬੰਦ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋ ਕੈਦੀ ਜ਼ਖਮੀ ਹੋਏ ਹਨ ਪਰ ਉਨ੍ਹਾਂ ਨੂੰ ਅਜੇ ਤੱਕ ਹਸਪਤਾਲ ਨਹੀਂ ਲਿਜਾਇਆ ਗਿਆ ਹੈ।