ਹਰਸਿਮਰਤ ਬਾਦਲ ਦਾ ਕਹਿਣਾ—ਪੰਜਾਬੀਆਂ ਨੇ ਅਰਵਿੰਦ ਕੇਜਰੀਵਾਲ ਨੂੰ ਅੱਜ ਸ਼ੀਸ਼ਾ ਦਿਖਾ ਦਿੱਤਾ

ਹਰਸਿਮਰਤ ਬਾਦਲ ਦਾ ਕਹਿਣਾ—ਪੰਜਾਬੀਆਂ ਨੇ ਅਰਵਿੰਦ ਕੇਜਰੀਵਾਲ ਨੂੰ ਅੱਜ ਸ਼ੀਸ਼ਾ ਦਿਖਾ ਦਿੱਤਾ

ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਰੈਲੀ ਦੀ ਇਕ ਵੀਡੀਓ ਸਾਂਝੀ ਕੀਤੀ ਹੈ। ਜਿਸ ਵਿਚ ਲੋਕਾਂ ਲਈ ਪੰਡਾਲ 'ਚ ਲਗਾਈਆਂ ਕੁਰਸੀਆਂ ਖਾਲੀ ਨਜ਼ਰ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਤੇ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਕੇ ਲਿਖਿਆ ਕਿ ਦਿੱਲੀ ਵਾਸੀਆਂ ਵੱਲੋਂ ਨਕਾਰੇ ਅਰਵਿੰਦ ਕੇਜਰੀਵਾਲ ਨੂੰ ਪੰਜਾਬੀਆਂ ਨੇ ਅੱਜ ਸ਼ੀਸ਼ਾ ਦਿਖਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਦਿੱਲੀ ਦੇ ਇਨ੍ਹਾਂ ਠੱਗਾਂ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ,  ਖੁੱਦ ਦੇਖੋ ਜਦੋਂ ਕੇਜਰੀਵਾਲ ਬੋਲ ਰਿਹਾ ਸੀ ਤਾਂ ਪੰਡਾਲ ਪੂਰੀ ਤਰ੍ਹਾਂ ਖਾਲੀ ਹੋ ਚੁੱਕਾ ਸੀ। ਉਨ੍ਹਾਂ ਕਿਹਾ ਕਿ ਸਾਡੇ ਪੰਜਾਬ ਦੇ ਖਜ਼ਾਨੇ ਵਿੱਚੋਂ ਆਪ ਪਾਰਟੀ ਦੀ ਮਸ਼ਹੂਰੀ ਅਤੇ ਸਿਆਸੀ ਰੈਲੀ ਦੀ ਇਹ ਦੁਰਵਰਤੋਂ ਦੀ ਭਰਪਾਈ, ਇਨ੍ਹਾਂ ਕੋਲੋਂ ਹੀ ਕੀਤੀ ਜਾਣੀ ਚਾਹੀਦੀ ਹੈ।

 

Image