ਹਰਸਿਮਰਤ ਕੌਰ ਦਾ “ਯੁੱਧ ਨਸ਼ੇ ਵਿਰੁੱਧ” ’ਤੇ ਬਿਆਨ,''ਆਪ'' ਨੂੰ ਬਠਿੰਡਾ ਦੀ ਵੀਡੀਓ ਸਾਂਝੀ ਕਰ ਘੇਰਿਆ

ਹਰਸਿਮਰਤ ਕੌਰ ਦਾ “ਯੁੱਧ ਨਸ਼ੇ ਵਿਰੁੱਧ” ’ਤੇ ਬਿਆਨ,''ਆਪ'' ਨੂੰ ਬਠਿੰਡਾ ਦੀ ਵੀਡੀਓ ਸਾਂਝੀ ਕਰ ਘੇਰਿਆ

ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਟਵੀਟਰ ’ਤੇ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਇਹ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ “ਯੁੱਧ ਨਸ਼ੇ ਵਿਰੁੱਧ” ਹੈ।

ਹਰਸਿਮਰਤ ਕੌਰ ਬਾਦਲ ਨੇ ਦਾਅਵਾ ਕੀਤਾ ਕਿ ਬਠਿੰਡਾ 'ਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ਼ ਝੂਠੀ ਇਸ਼ਤਿਹਾਰਬਾਜ਼ੀ ਅਤੇ ਡਰਾਮੇ ਦੇ ਨਾਮ 'ਤੇ ਪੰਜਾਬ ਦੇ ਖਜ਼ਾਨੇ ਦਾ ਕਰੋੜਾਂ ਰੁਪਏ ਬਰਬਾਦ ਕਰ ਰਹੀ ਹੈ, ਪਰ ਜ਼ਮੀਨੀ ਹਕੀਕਤ ਆਪ ਸਭ ਦੇ ਸਾਹਮਣੇ ਹੈ।

                                 Image