ਪਿਆਕੜਾਂ ਲਈ ਕੈਨੇਡਾ ਸਰਕਾਰ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼। 

 ਪਿਆਕੜਾਂ ਲਈ ਕੈਨੇਡਾ ਸਰਕਾਰ ਨੇ ਜਾਰੀ ਕੀਤੇ ਦਿਸ਼ਾ ਨਿਰਦੇਸ਼। 

ਕੈਨੇਡਾ ਸਰਕਾਰ ਨੇ ਸ਼ਰਾਬ ਦੇ ਸੇਵਨ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਇਸ ਦੀ ਕੋਈ ਵੀ ਮਾਤਰਾ ਸਿਹਤਮੰਦ ਨਹੀਂ ਹੈ ਅਤੇ ਸਿਫਾਰਸ਼ ਕੀਤੀ ਜਾਂਦੀ ਹੈ ਕੇ ਲੋਕ ਜਿੰਨਾ ਸੰਭਵ ਹੋ ਸਕੇ ਸ਼ਰਾਬ ਪੀਣਾ ਘੱਟ ਕਰ ਦੇਣ। ਨਵੇਂ ਦਿਸ਼ਾ-ਨਿਰਦੇਸ਼ਾਂ ਸਿਫ਼ਾਰਸ਼ ਕਰਦੇ ਹਨ ਕਿ ਕੈਨੇਡੀਅਨ ਆਪਣੇ ਆਪ ਨੂੰ ਹਫ਼ਤੇ ਵਿੱਚ ਸਿਰਫ਼ ਦੋ ਪੈੱਗ ਤੱਕ ਸੀਮਤ ਰੱਖਣ। ਕੈਨੇਡੀਅਨ ਸੈਂਟਰ ਆਨ ਸਬਸਟੈਂਸ ਯੂਜ਼ ਐਂਡ ਐਡਿਕਸ਼ਨ (ਸੀਸੀਐਸਏ) ਨੇ ਇਸ ਹਫ਼ਤੇ ਸ਼ਰਾਬ ਦੇ ਸੇਵਨ ਵਿਚ ਕਮੀ ਦੀ ਅਪੀਲ ਕਰਦੇ ਹੋਏ ਚਿਤਾਵਨੀ ਜਾਰੀ ਕੀਤੀ ਹੈ ਕਿ ਸ਼ਰਾਬ ਦਾ ਜ਼ਿਆਦਾ ਸੇਵਨ ਕਰਨ ਨਾਲ ਕੈਂਸਰ, ਦਿਲ ਦੀਆਂ ਬਿਮਾਰੀਆਂ ਅਤੇ ਸਟ੍ਰੋਕ ਸਮੇਤ ਕਈ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ। ਹੈਲਥ ਕੈਨੇਡਾ ਵੱਲੋਂ ਜਾਰੀ ਨਵੇਂ ਦਿਸ਼ਾ-ਨਿਰਦੇਸ਼ 2011 ਵਿੱਚ ਜਾਰੀ ਪਿਛਲੇ ਦਿਸ਼ਾ-ਨਿਰਦੇਸ਼ਾਂ ਤੋਂ ਵੱਖ ਹਨ। ਉਦੋਂ ਕੈਨੇਡੀਅਨਾਂ ਨੂੰ ਦੱਸਿਆ ਗਿਆ ਸੀ ਕਿ ਸ਼ਰਾਬ ਦੇ ਘੱਟ ਸੇਵਨ ਦਾ ਮਤਲਬ ਔਰਤਾਂ ਲਈ ਹਫ਼ਤੇ ਵਿੱਚ 10 ਪੈੱਗ ਅਤੇ ਪੁਰਸ਼ਾਂ ਲਈ ਹਫ਼ਤੇ ਵਿੱਚ 15 ਪੈੱਗ ਹੋ ਸਕਦੇ ਹਨ।ਦਿਸ਼ਾ-ਨਿਰਦੇਸ਼ਾਂ ਨੂੰ ਜਾਰੀ ਕਰਨ ਵਾਲੇ ਮਾਹਰਾਂ ਨੇ ਕਿਹਾ ਕਿ ਨਵਾਂ ਦ੍ਰਿਸ਼ਟੀਕੋਣ ਵਧ ਰਹੇ ਸਬੂਤਾਂ 'ਤੇ ਆਧਾਰਿਤ ਹਨ, ਕਿ ਸ਼ਰਾਬ ਵੀ ਥੋੜ੍ਹੀ ਮਾਤਰਾ ਵੀ ਸਿਹਤ ਲਈ ਗੰਭੀਰ ਹੋ ਸਕਦੀ ਹੈ। 

ਕੈਨੇਡੀਅਨ ਮਾਹਰਾਂ ਦਾ ਕਹਿਣਾ ਹੈ ਕਿ ਨਵੀਂ ਖੋਜ ਸੁਝਾਅ ਦਿੰਦੀ ਹੈ ਕਿ ਹਫ਼ਤੇ ਵਿਚ 3 ਤੋਂ 6 ਪੈੱਗ ਪੁਰਸ਼ਾਂ ਅਤੇ ਔਰਤਾਂ ਦੋਵਾਂ ਲਈ ਮੱਧਮ ਜੋਖ਼ਮ ਮੰਨੇ ਜਾਣੇ ਚਾਹੀਦੇ ਹਨ ਅਤੇ ਹਫ਼ਤੇ ਵਿਚ 7 ਜਾਂ ਇਸ ਤੋਂ ਵੱਧ ਪੈੱਗ ਉੱਚ ਜੋਖ਼ਮ ਵਾਲੇ ਹੁੰਦੇ ਹਨ।  CCSA ਨੇ ਸ਼ਰਾਬ ਪੀਣ ਦੇ ਨਕਾਰਾਤਮਕ ਨਤੀਜਿਆਂ ਵਜੋਂ ਛਾਤੀ ਦੇ ਕੈਂਸਰ ਦੇ ਨਾਲ-ਨਾਲ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦੇ ਉੱਚੇ ਜੋਖਮ ਤੋਂ ਇਲਾਵਾ, ਸੱਟਾਂ ਅਤੇ ਹਿੰਸਾ ਦੋਵਾਂ ਦੀ ਪਛਾਣ ਕੀਤੀ ਹੈ। ਦਿਸ਼ਾ-ਨਿਰਦੇਸ਼ ਇਹ ਵੀ ਚੇਤਾਵਨੀ ਦਿੰਦੇ ਹਨ ਕਿ ਗਰਭਵਤੀ ਹੋਣ ਜਾਂ ਗਰਭਵਤੀ ਹੋਣ ਦੀ ਕੋਸ਼ਿਸ਼ ਕਰਨ ਵੇਲੇ ਸ਼ਰਾਬ ਦੀ ਕੋਈ ਮਾਤਰਾ ਸੁਰੱਖਿਅਤ ਨਹੀਂ ਹੈ। ਦੁੱਧ ਚੁੰਘਾਉਣ ਵਾਲੀਆਂ ਮਾਂਵਾਂ ਲਈ ਸ਼ਰਾਬ ਤੋਂ ਪਰਹੇਜ਼ ਕਰਨਾ ਸਭ ਤੋਂ ਸੁਰੱਖਿਅਤ ਵਿਕਲਪ ਹੈ।