- Updated: December 31, 2022 06:28 PM
ਅਮਰੀਕਾ ’ਚ ਮੈਕਸੀਕੋ ਦੀ ਖਾੜੀ ’ਚ ਹਾਦਸਾਗ੍ਰਸਤ ਹੋ ਕੇ ਡਿੱਗੇ ਹੈਲੀਕਾਪਟਰ ’ਚ ਸਵਾਰ 4 ਲੋਕਾਂ ਨੂੰ ਲੱਭਣ ਦਾ ਕੰਮ ਅਮਰੀਕੀ ਤੱਟ ਰੱਖਿਅਕਾਂ ਨੇ ਰੋਕ ਦਿੱਤਾ ਹੈ। ਨਿਊ ਓਰਲੀਆਂਸ ’ਚ ਤੱਟ ਰੱਖਿਅਕਾਂ ਦੇ 8ਵੇਂ ਜ਼ਿਲ੍ਹਾ ਹੈੱਡਕੁਆਰਟਰ ਦੇ ਬੁਲਾਰੇ ਪੇਟੀ ਅਫਸਰ ਜੋਸ ਹਰਨਾਂਡੇਜ਼ ਨੇ ਦੱਸਿਆ ਕਿ ਖੋਜ ਪਾਰਟੀ ਉਦੋਂ ਤੱਕ ਭਾਲ ਦਾ ਕੰਮ ਮੁੜ ਤੋਂ ਸ਼ੁਰੂ ਨਹੀਂ ਕਰੇਗੀ, ਜਦੋਂ ਤੱਕ ਉਸ ਦੇ ਹੱਥ ਕੋਈ ਨਵੀਂ ਸੂਚਨਾ ਨਹੀਂ ਲੱਗਦੀ।ਹੈਲੀਕਾਪਟਰ ਨੇ ਨਿਊ ਓਰਲੀਆਂਸ ਦੇ ਦੱਖਣ-ਪੂਰਬੀ ਹਿੱਸੇ ’ਚ ਮਿਸੀਸਿਪੀ ਨਦੀ ਦੇ ਮੁਹਾਣੇ ’ਤੇ ਸਾਊਥ-ਵੈੱਸਟ ਚੈਨਲ (ਵਾਟਰ ਫਾਲ) ਤੋਂ ਲੱਗਭਗ 10 ਕਿਲੋਮੀਟਰ ਦੂਰ ਇਕ ਆਇਲ ਪਲੇਟਫਾਰਮ (ਤੇਲ ਖੋਜ ਮੰਚ) ਤੋਂ ਸਥਾਨਕ ਸਮੇਂ ਅਨੁਸਾਰ ਸਵੇਰੇ 8:40 ਵਜੇ ਉਡਾਣ ਭਰੀ ਸੀ, ਜਿਸ ਤੋਂ ਬਾਅਦ ਉਹ ਹਾਦਸਾਗ੍ਰਸਤ ਹੋ ਗਿਆ। ਉਸ ’ਚ ਪਾਇਲਟ ਅਤੇ ਤਿੰਨ ਤੇਲ ਕਰਮਚਾਰੀ ਸਨ।