ਪਾਕਿਸਤਾਨੀ ਡਰੋਨ ਤੇ 7 ਕਰੋੜ ਰੁਪਏ ਦੀ ਹੈਰੋਇਨ ਅੰਮ੍ਰਿਤਸਰ ਵਿਖੇ ਸਰਹੱਦੀ ਪਿੰਡ ਦੇ ਸ਼ਮਸ਼ਾਨਘਾਟ ''ਚੋਂ ਹੋਈ ਬਰਾਮਦ

ਪਾਕਿਸਤਾਨੀ ਡਰੋਨ ਤੇ 7 ਕਰੋੜ ਰੁਪਏ ਦੀ ਹੈਰੋਇਨ ਅੰਮ੍ਰਿਤਸਰ ਵਿਖੇ ਸਰਹੱਦੀ ਪਿੰਡ ਦੇ ਸ਼ਮਸ਼ਾਨਘਾਟ ''ਚੋਂ ਹੋਈ ਬਰਾਮਦ

ਭਾਰਤ-ਪਾਕਿਸਤਾਨ ਸਰਹੱਦ ਦੇ ਸਰਾਂ ਪਿੰਡ ਦੇ ਸਮੱਗਲਰਾਂ ਨੇ ਗੁਰਦੁਆਰਿਆਂ ਨੇੜੇ ਹਾਕੀ ਦੀ ਗਰਾਊਂਡ ਨੇੜਲੀ ਲੋਕੇਸ਼ਨ ਤੋਂ ਬਾਅਦ ਹੁਣ ਸ਼ਮਸ਼ਾਨਘਾਟ ਨੂੰ ਵੀ ਤਸਕਰੀ ਲਈ ਵਰਤਣਾ ਸ਼ੁਰੂ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਬੀ.ਐੱਸ.ਐਫ ਅੰਮ੍ਰਿਤਸਰ ਦੀ ਟੀਮ ਨੇ ਪਿੰਡ ਨੰਗਲਮ ਦੇ ਇਲਾਕੇ ਵਿੱਚ ਸਥਿਤ ਸ਼ਮਸ਼ਾਨਘਾਟ ਨੇੜੇ 7 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਦੱਸ ਦੇਈਏ ਕਿ ਇਸ ਹੈਰੋਇਨ ਨੂੰ ਡਰੋਨ ਦੇ ਰਾਹੀਂ ਸੁੱਟਿਆ ਗਿਆ ਸੀ। 

                         Image

ਇਸ ਲੜੀ 'ਚ ਇਕ ਹੋਰ ਅਪਰੇਸ਼ਨ ਦੌਰਾਨ ਬੀ.ਐੱਸ.ਐੱਫ. ਦੀ ਟੀਮ ਨੇ ਪਾਕਿਸਤਾਨ ਦੇ ਇਕ ਡਰੋਨ ਨੂੰ ਗੋਲੀਆਂ ਮਾਰ ਕੇ ਹੇਠਾਂ ਸੁੱਟ ਦਿੱਤਾ ਹੈ। ਦੱਸ ਦੇਈਏ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਇਸ ਸਮੇਂ ਚੋਣ ਜ਼ਾਬਤਾ ਲੱਗਾ ਹੋਇਆ ਹੈ। ਇਸ ਸਬੰਧ ਵਿਚ ਪੂਰੇ ਜ਼ਿਲ੍ਹੇ ਵਿੱਚ ਪੈਰਾਮਿਲੀਟਰੀ ਫੋਰਸ ਅਤੇ ਪੁਲਸ ਦੇ ਦਸਤੇ ਮੌਜੂਦ ਹਨ, ਜਿਹਨਾਂ ਵਲੋਂ ਵਾਹਨਾਂ ਦੀ ਜ਼ਬਰਦਸਤ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਸਰਹੱਦੀ ਕੰਡਿਆਲੀ ਤਾਰ ਦੇ ਨੇੜੇ ਅਤੇ ਸਰਹੱਦੀ ਪਿੰਡਾਂ ਵਿੱਚ ਡਰੋਨਾਂ ਦੀ ਆਵਾਜਾਈ ਅਤੇ ਹੈਰੋਇਨ ਦੀਆਂ ਖੇਪਾਂ ਨੂੰ ਸੁੱਟਣ ਦਾ ਸਿਲਸਿਲਾ ਜਾਰੀ ਹੈ।