ਹਿਮਾਚਲ-ਉੱਤਰਾਖੰਡ ਸਰਹੱਦ ‘ਤੇ ਤਣਾਅ ,  ਅੱਜ ਦੁਪਹਿਰ ਬਾਅਦ ਪ੍ਰਸ਼ਾਸਨ ,ਨਿਹੰਗ ਸਿੰਘਾਂ ਨਾਲ ਕਰੇਗਾ ਗੱਲਬਾਤ

ਹਿਮਾਚਲ-ਉੱਤਰਾਖੰਡ ਸਰਹੱਦ ‘ਤੇ ਤਣਾਅ ,  ਅੱਜ ਦੁਪਹਿਰ ਬਾਅਦ ਪ੍ਰਸ਼ਾਸਨ ,ਨਿਹੰਗ ਸਿੰਘਾਂ ਨਾਲ ਕਰੇਗਾ ਗੱਲਬਾਤ

ਉਤਰਾਖੰਡ ਦੇ ਕਰਨਪ੍ਰਯਾਗ ਵਿਚ ਸਥਾਨਕ ਲੋਕਾਂ ਤੇ ਨਿਹੰਗਾਂ ਵਿਚਾਲੇ ਹੋਈ ਝੜਪ ਦੇ ਬਾਅਦ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਵੀਰਵਾਰ ਨੂੰ ਮੋਹਾਲੀ ਦੇ ਸੋਹਾਨਾ ਗੁਰਦੁਆਰਾ ਸਾਹਿਬ ਤੋਂ ਨਿਹੰਗਾਂ ਦੇ ਜਥੇ ਨੇ ਉਤਰਾਖੰਡ ਲਈ ਕੂਚ ਕੀਤਾ ਤੇ ਪਾਉਂਟਾ ਸਾਹਿਬ ਵਿਚ ਕੁਲਹਾਲ ਬਾਰਡਰ ‘ਤੇ ਉਤਰਾਖੰਡ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ।

ਕੁਲਹਾਲ ਬਾਰਡਰ ‘ਪੁਲਿਸ ਵੱਲੋਂ ਬੈਰੀਕੇਡ ਤੇ ਬੀਤੀ ਰਾਤ ਵੀ ਤਣਾਅ ਬਣਿਆ ਰਿਹਾ। ਨਿਹੰਗਾਂ ਦੇ ਜਥਿਆਂ ਨੇ ਬੈਰੀਕੇਡ ਤੋੜ ਦਿੱਤੇ ਤੇ ਤੋੜਫੋੜ ਕੀਤੀ। ਕੁਝ ਨਿਹੰਗ ਹੋਰ ਰਸਤਿਆਂ ਤੋਂ ਦੇਹਰਾਦੂਨ ਦੇ ਪ੍ਰੇਮ ਨਗਰ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਵੀ ਘੇਰ ਲਿਆ। ਨਿਹੰਗਾਂ ਨੂੰ ਉਥੋਂ ਪਾਉਂਟਾ ਸਾਹਿਬ ਭੇਜ ਦਿੱਤਾ ਗਿਆ। ਪ੍ਰਸ਼ਾਸਨ ਅੱਜ ਦੁਪਹਿਰ ਬਾਅਦ ਨਿਹੰਗ ਸਿੰਘਾਂ ਨਾਲ ਗੱਲਬਾਤ ਕਰੇਗਾ। ਐੱਸਐੱਸਪੀ ਪ੍ਰਮੇਂਦਰ ਸਿੰਘ ਡੋਬਾਲ ਨੇ ਪੁਸ਼ਟੀ ਕੀਤੀ ਹੈ ਕਿ ਸਥਿਤੀ ਪੂਰੀ ਕੰਟਰੋਲ ਵਿਚ ਹੈ ਤੇ ਹੁਣ ਦੇਹਰਾਦੂਨ-ਹਿਮਾਚਲ ਬਾਰਡਰ ‘ਤੇ ਸ਼ਾਂਤੀ ਹੈ।

ਦੱਸ ਦੇਈਏ ਕਿ ਨਿਹੰਗਾਂ ਦੇ ਉਤਰਾਖੰਡ ਕੂਚ ਕਰਨ ਦੇ ਨਾਲ ਹੀ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸਾਰੇ ਵਿਭਾਗਾਂ ਨੂੰ ਅਲਰਟ ‘ਤੇ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਸਨ। ਉਨ੍ਹਾ ਕਿਹਾ ਕਿ ਚਾਰ ਧਾਮ ਯਾਤਰਾ ਨੂੰ ਪ੍ਰਭਾਵਿਤ ਨਹੀਂ ਕਰਨ ਦਿੱਤਾ ਜਾਵੇਗਾ। CM ਧਾਮ ਦੇ ਹੁਕਮ ਦੇ ਬਾਅਦ ਡੀਜੀਪੀ ਉਤਰਾਖੰਡ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਸੂਬੇ ਵਿਚ ਕਿਸੇ ਵੀ ਤਰ੍ਹਾਂ ਦੀ ਅਸ਼ਾਂਤੀ ਫੈਲਾਉਣ ਨਹੀਂ ਦਿੱਤੀ ਜਾਵੇਗੀ।