ਦੇਸ਼ ਦੀ ਪਹਿਲੀ ਇਲੈਕਟ੍ਰਿਕ ਫਾਰਮੂਲਾ ਰੇਸਿੰਗ ਕਾਰ IIT ਮਦਰਾਸ ਦੇ ਵਿਦਿਆਰਥੀਆਂ ਨੇ ਲਾਂਚ ਕੀਤੀ। 

ਦੇਸ਼ ਦੀ ਪਹਿਲੀ ਇਲੈਕਟ੍ਰਿਕ ਫਾਰਮੂਲਾ ਰੇਸਿੰਗ ਕਾਰ IIT ਮਦਰਾਸ ਦੇ ਵਿਦਿਆਰਥੀਆਂ ਨੇ ਲਾਂਚ ਕੀਤੀ। 

ਭਾਰਤੀ ਤਕਨਾਲੋਜੀ ਸੰਸਥਾਨ (ਆਈ.ਟੀ.ਆਈ.) ਮਦਰਾਸ ਦੇ ਵਿਦਿਆਰਥੀਆਂ ਨੇ ਮੋਸਵਾਰ ਨੂੰ ਦੇਸ਼ ਦੀ ਪਹਿਲੀ ਇਲੈਕਟ੍ਰਿਕ ਫਾਰਮੂਲਾ ਰੇਸਿੰਗ ਕਾਰ ਲਾਂਚ ਕੀਤੀ। ਕਾਰ ‘RF 23’ ਪੂਰੀ ਤਰ੍ਹਾਂ ਵਿਦਿਆਰਥੀਆਂ ਦੇ ਸਮੂਹ ‘ਟੀਮ ਰਫਤਾਰ’ ਨੇ ਬਣਾਇਆ ਹੈ, ਜਿਸਦੇ ਡਿਜ਼ਾਈਨ, ਨਿਰਮਾਣ ਅਤੇ ਪ੍ਰੀਖਣ ’ਚ ਲਗਭਗ ਇਕ ਸਾਲ ਦਾ ਸਮਾਂ ਲੱਗਾ ਹੈ। ਪ੍ਰਦਰਸ਼ਨ ਨੂੰ ਲੈ ਕੇ ਵਿਦਿਆਰਥੀਆਂ ਦਾ ਅਨੁਮਾਨ ਹੈ ਕਿ ਇਸਦੀ ਰਫਤਾਰ ਅਤੇ ਚੱਕਰ ਪੂਰਾ ਕਰਨ ’ਚ ਪੁਰਾਣੇ ਫਿਊਲ ਇੰਜਣ ਵਾਲੇ ਮਾਡਲ ਦੇ ਮੁਕਾਬਲੇ ਵਾਧਾ ਵੇਖਿਆ ਜਾ ਸਕਦਾ ਹੈ,  ਕਿਉਂਕਿ ਇਲੈਕ੍ਰਿਕ ਇੰਜਣ ਨਾਲ ਇਸ ਨੂੰ ਜ਼ਿਆਦਾ ਪਾਵਰ ਮਿਲਦੀ ਹੈ।

                                                             Image

ਟੀਮ ਰਫਤਾਰ ਦਾ ਟੀਚਾ ਵਿਸ਼ਵ ਦਾ ਬਿਹਤਰੀਨ ਫਾਰਮੂਲਾ ਵਿਦਿਆਰਥੀ ਸਮੂਹ ਬਣਦੇ ਹੋਏ ਦੇਸ਼ ’ਚ ਲਗਾਤਾਰ ਨਵਾਚਾਰ ਅਤੇ ਸਥਿਰ ਤਕਨੀਕ ਦੇ ਨਾਲ ਫਾਰਮੂਲਾ ਵਿਦਿਆਰਥੀ ਸੱਭਿਆਚਾਰ ਨੂੰ ਉਤਸ਼ਾਹ ਦੇਣਾ ਹੈ। ਟੀਮ ਰਫਤਾਰ ’ਚ ਵੱਖ-ਵੱਖ ਵਿਸ਼ਿਆਂ ਦੇ 45 ਵਿਦਿਆਰਥੀ ਸ਼ਾਮਲ ਹਨ ਅਤੇ ਇਹ ਆਈ.ਆਈ.ਟੀ. ਮਦਰਾਸ ਦੇ ਸੈਂਟਰ ਫਾਰ ਇਨੋਵੇਸ਼ਨ ਦੀ ਪ੍ਰਤੀਯੋਗਿਤਾ ਟੀਮ ਹੈ। ਆਪਣੀ ਇਸ ਕਾਰ ਦੇ ਨਾਲ ਟੀਮ ਭਾਰਤ ਨੂੰ ਅੰਤਰਾਸ਼ਟਰੀ ਪੱਧਰ ’ਤੇ ਪੇਸ਼ ਕਰਨਾ ਚਾਹੁੰਦੀ ਹੈ।

                                                       Image

ਟੀਮ ਰਫਤਾਰ ਆਰ.ਐੱਫ. 23 ਨੂੰ ਦੁਨੀਆ ਦੇ ਮਸ਼ਹੂਰ ਫਾਰਮੂਲਾ ਵਿਦਿਆਰਥੀ ਪ੍ਰੋਗਰਾਮ ਯਾਨੀ ਫਾਰਮੂਲਾ ਸਟੂਡੈਂਟ ਜਰਮਨੀ ’ਚ ਅਗਸਤ 2023 ’ਚ ਲੈ ਕੇ ਜਾਣ ਦਾ ਵਿਚਾਰ ਕਰ ਰਹੀ ਹੈ, ਜਿੱਥੇ ਦੁਨੀਆ ਭਰ ਦੀਆਂ ਸਰਵੋਤਮ ਟੀਮਾਂ ਹਿੱਸਾ ਲੈਂਦੀਆਂ ਹਨ।