ਇਜ਼ਰਾਇਲ ਮੰਤਰੀ ਦੀ ਚੇਤਾਵਨੀ, ਅਮਰੀਕਾ ਦੇ ਸਮਰਥਨ ਨਾਲ ਤਣਾਅ ਵਧਣ ਦੀ ਸੰਭਾਵਨਾ

ਇਜ਼ਰਾਇਲ ਮੰਤਰੀ ਦੀ ਚੇਤਾਵਨੀ, ਅਮਰੀਕਾ ਦੇ ਸਮਰਥਨ ਨਾਲ ਤਣਾਅ ਵਧਣ ਦੀ ਸੰਭਾਵਨਾ

ਮਿਡਲ ਈਸਟ (ਪੱਛਮੀ ਏਸ਼ੀਆ) ਵਿਚ ਇਕ ਵਾਰ ਫਿਰ ਜੰਗ ਸ਼ੁਰੂ ਹੋਣ ਦੀ ਆਹਟ ਸੁਣਾਈ ਦੇ ਰਹੀ ਹੈ। ਹਾਲ ਹੀ ਵਿਚ ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਆਪਣੇ ਬਿਆਨ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਇਜ਼ਰਾਈਲ ਈਰਾਨ ਵਿਰੁੱਧ ਮਿਲਟਰੀ ਕਾਰਵਾਈ ਤੇਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਹੁਣ ਸਿਰਫ ਅਮਰੀਕਾ ਤੋਂ ਕਾਰਵਾਈ ਸ਼ੁਰੂ ਕਰਨ ਦੀ ਹਰੀ ਝੰਡੀ ਦੇਣ ਦੀ ਉਡੀਕ ਕੀਤੀ ਜਾ ਰਹੀ ਹੈ।

ਇੱਕ ਸੁਰੱਖਿਆ ਸਮੀਖਿਆ ਦੌਰਾਨ ਕਾਟਜ਼ ਨੇ ਸਪੱਸ਼ਟ ਕੀਤਾ ਕਿ ਇਜ਼ਰਾਈਲੀ ਫੌਜ (IDF) ਆਪਰੇਸ਼ਨਾਂ ਦੇ ਵਿਸਥਾਰ ਲਈ 'ਸਟੈਂਡਬਾਏ' 'ਤੇ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ, ਅਮਰੀਕਾ ਤੋਂ 'ਗ੍ਰੀਨ ਸਿਗਨਲ' ਮਿਲਦਿਆਂ ਹੀ ਈਰਾਨ ਵਿੱਚ "ਖਮੇਨੀ ਖਾਨਦਾਨ" ਦੇ ਖਾਤਮੇ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਤਿਆਰ ਹੈ।ਕਾਟਜ਼ ਨੇ ਈਰਾਨੀ ਸ਼ਾਸਨ 'ਤੇ ਦੋਸ਼ ਲਾਇਆ ਕਿ ਉਹ ਆਪਣੇ ਹੀ ਲੋਕਾਂ ਦਾ ਦਮਨ ਕਰ ਰਿਹਾ ਹੈ ਅਤੇ ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ ਵਧਾਉਣ ਦੀ ਧਮਕੀ ਦੇ ਕੇ "ਊਰਜਾ ਜਬਰੀ ਵਸੂਲੀ" ਦੀ ਨੀਤੀ ਅਪਣਾ ਰਿਹਾ ਹੈ।

Image

ਇਜ਼ਰਾਈਲੀ ਰੱਖਿਆ ਮੰਤਰੀ ਦੇ ਮੁੱਖ ਦਾਅਵੇ:

-ਇਜ਼ਰਾਈਲੀ ਫੌਜ ਹਮਲੇ ਅਤੇ ਬਚਾਅ ਦੋਵਾਂ ਲਈ ਤਿਆਰ ਹੈ ਅਤੇ ਈਰਾਨ ਦੇ ਅਹਿਮ ਟਿਕਾਣਿਆਂ ਨੂੰ ਨਿਸ਼ਾਨੇ ਵਜੋਂ ਚਿੰਨ੍ਹਿਤ ਕਰ ਲਿਆ ਗਿਆ ਹੈ।

-ਕਾਟਜ਼ ਨੇ ਦਾਅਵਾ ਕੀਤਾ ਕਿ ਈਰਾਨੀ ਲੀਡਰਸ਼ਿਪ ਇਸ ਵੇਲੇ ਸੁਰੰਗਾਂ ਵਿੱਚ ਲੁਕੀ ਹੋਈ ਹੈ ਅਤੇ ਉਨ੍ਹਾਂ ਨੂੰ ਫੈਸਲੇ ਲੈਣ ਜਾਂ ਆਪਸੀ ਸੰਪਰਕ ਕਰਨ ਵਿੱਚ ਮੁਸ਼ਕਲ ਆ ਰਹੀ ਹੈ।

-ਉਨ੍ਹਾਂ ਮੁਤਾਬਕ ਈਰਾਨ ਦਾ ਆਸਮਾਨ ਹੁਣ ਪੂਰੀ ਤਰ੍ਹਾਂ ਖੁੱਲ੍ਹਾ ਹੈ ਅਤੇ ਉਸ ਦੀਆਂ ਸਾਰੀਆਂ ਰਣਨੀਤਕ ਸਹੂਲਤਾਂ ਅਤੇ ਬੁਨਿਆਦੀ ਢਾਂਚਾ ਇਜ਼ਰਾਈਲੀ ਹਮਲਿਆਂ ਦੀ ਮਾਰ ਹੇਠ ਹੈ।

-ਆਉਣ ਵਾਲੀ ਫੌਜੀ ਕਾਰਵਾਈ ਪਹਿਲਾਂ ਨਾਲੋਂ "ਵੱਖਰੀ ਅਤੇ ਘਾਤਕ" ਹੋਵੇਗੀ, ਜੋ ਈਰਾਨ ਦੇ ਸਭ ਤੋਂ ਨਾਜ਼ੁਕ ਹਿੱਸਿਆਂ ਨੂੰ ਨਿਸ਼ਾਨਾ ਬਣਾਏਗੀ ਤਾਂ ਜੋ ਉਸ ਦੀਆਂ ਬੁਨਿਆਦਾਂ ਨੂੰ ਹਿਲਾ ਕੇ ਰੱਖ ਦਿੱਤਾ ਜਾਵੇ

ਰੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਹੋਰਮੁਜ਼ ਜਲਡਮਰੂ 'ਤੇ ਹੁਣ ਅਮਰੀਕਾ ਦਾ "ਪੂਰਾ ਕੰਟਰੋਲ" ਹੈ। ਉਨ੍ਹਾਂ ਮੁਤਾਬਕ, ਅਮਰੀਕਾ ਨੇ ਜਾਣਬੁੱਝ ਕੇ ਇਸ ਰਸਤੇ ਨੂੰ ਬੰਦ ਰੱਖਿਆ ਹੋਇਆ ਹੈ ਤਾਂ ਜੋ ਈਰਾਨ 'ਤੇ ਸਮਝੌਤੇ ਲਈ ਦਬਾਅ ਬਣਾਇਆ ਜਾ ਸਕੇ। ਕਾਟਜ਼ ਨੇ ਕਿਹਾ ਕਿ ਉਹ ਇੱਕ ਸਥਾਈ ਸਮਝੌਤਾ ਚਾਹੁੰਦੇ ਹਨ ਅਤੇ ਇਸ ਪ੍ਰਕਿਰਿਆ ਵਿੱਚ ਕੋਈ ਜਲਦਬਾਜ਼ੀ ਨਹੀਂ ਕਰਨਗੇ।