- Updated: April 03, 2026 06:44 PM
ਅਮਰੀਕਾ ਦੇ ਇੰਡੀਆਨਾ ਰਾਜ ਨੇ ਸਾਰੇ ਗੈਰ-ਕਾਨੂੰਨੀ ਤੌਰ ‘ਤੇ ਕੰਮ ਕਰਦੇ ਪੰਜਾਬੀ ਡਰਾਈਵਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ। ਇੰਡੀਆਨਾ ਦੇ ਨਵੇਂ ਕਾਨੂੰਨ ਦੇ ਨਤੀਜੇ ਵਜੋਂ 1,790 ਡਰਾਈਵਰਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਅਤੇ ਹਰਿਆਣਾ ਦੇ ਹਨ। ਹੁਣ ਇਸ ਕਾਨੂੰਨ ਨੂੰ ਪੂਰੇ ਅਮਰੀਕਾ ਵਿੱਚ ਲਾਗੂ ਕਰਨ ਲਈ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਜੇ ਅਮਰੀਕਾ ਭਰ ਵਿੱਚ ਲਾਗੂ ਕੀਤਾ ਜਾਂਦਾ ਹੈ, ਤਾਂ ਪੰਜਾਬ ਅਤੇ ਹਰਿਆਣਾ ਦੇ ਵਰਕ ਪਰਮਿਟਾਂ ‘ਤੇ ਕੰਮ ਕਰਨ ਵਾਲੇ ਡੇਢ ਲੱਖ ਡਰਾਈਵਰਾਂ ਦੇ ਲਾਇਸੈਂਸ ਰੱਦ ਕੀਤੇ ਜਾ ਸਕਦੇ ਹਨ।
ਇੰਡੀਆਨਾ ਦੀ ਲਾਇਸੈਂਸਿੰਗ ਅਥਾਰਟੀ ਨੇ ਕਿਹਾ ਕਿ ਇਹ ਫੈਸਲਾ ਭਾਰਤੀ ਡਰਾਈਵਰਾਂ ਨਾਲ ਸਬੰਧਤ ਕਈ ਹਾਦਸਿਆਂ ਤੋਂ ਬਾਅਦ ਲਿਆ ਗਿਆ ਸੀ। ਹਾਦਸਿਆਂ ਤੋਂ ਬਾਅਦ ਪੁੱਛਗਿੱਛ ਵਿਚ ਪਤਾ ਲੱਗਾ ਕਿ ਪੰਜਾਬ-ਹਰਿਆਣਾ ਮੂਲ ਦੇ ਡਰਾਈਵਰਾਂ ਨੂੰ ਨਾ ਤਾਂ ਰੋਡ ਸਾਈਨ ਇੰਗਲਿਸ਼ ਵਿਚ ਪੜ੍ਹਣੇ ਆਉਂਦੇ ਸਨ ਤੇ ਨਾ ਹੀ ਉਹ ਅੰਗਰੇਜੀ ਵਿਚ ਗੱਲ ਕਰ ਸਕਦੇ ਸਨ।

ਗਵਰਨਰ ਮਾਈਕ ਬ੍ਰੌਨ ਨੇ ਮਾਰਚ 2026 ਵਿੱਚ ਹਾਊਸ ਐਨਰੋਲਡ ਐਕਟ 1200 ‘ਤੇ ਦਸਤਖਤ ਕਰਕੇ ਕਾਨੂੰਨ ਬਣਾਇਆ। ਇੰਡੀਆਨਾ BMV ਨੇ 16 ਮਾਰਚ ਨੂੰ 1,790 ਡਰਾਈਵਰਾਂ ਨੂੰ ਨੋਟਿਸ ਭੇਜਿਆ ਸੀ, ਜਿਸ ਵਿਚ ਲਾਇਸੈਂਸ ਰੱਦ ਕਰਨ ਦੀ ਜਾਣਕਾਰੀ ਦਿੱਤੀ ਗਈ ਸੀ। ਕਾਨੂੰਨ ਲਾਗੂ ਹੁੰਦੇ ਹੀ 1 ਅਪ੍ਰੈਲ ਨੂੰ ਸਾਰੇ ਨਾਨ-ਡੇਮਿਸਾਈਲਡ CDLs (ਜਿਨ੍ਹਾਂ ਕੋਲ H-2A, H-2B, ਜਾਂ E-2 ਵੀਜ਼ਾ ਨਹੀਂ ਸੀ) ਆਪਣੇ ਆਪ ਐਕਸਪਾਇਰ ਹੋ ਗਏ।
ਦੱਸ ਦੇਈਏ ਕਿ ਗੈਰ-ਕਾਨੂੰਨੀ ਢੰਗ ਨਾਲ ਟਰੱਕ ਚਲਾ ਰਹੇ ਪ੍ਰਵਾਸੀਆਂ ‘ਤੇ ਕਾਰਵਾਈ ਕਰਨ ਵਾਲਾ ਇੰਡੀਆਨਾ ਅਮਰੀਕਾ ਦਾ ਪਹਿਲਾ ਸੂਬਾ ਹੈ। ਗਵਰਨਰ ਮਾਈਕ ਬ੍ਾਨ ਨੇ ਦੱਸਿਆ ਕਿ ਇਹ ਫੈਸਲਾ ਫਰਵਰੀ 2026 ਵਿਚ ਪੰਜਾਬੀ ਟਰੱਕ ਡਰਾਈਵਰਾਂ ਵੱਲੋਂ ਕੀਤੇ 2 ਵੱਡੇ ਹਾਦਸਿਆਂ ਤੋਂ ਬਾਅਦ ਲਿਆ ਗਿਆ। ਖਾਸਕਰ ਫਰਵਰੀ 2026 ਵਿਚ ਸੁਖਦੀਪ ਸਿੰਘ ਦੇ ਟਰੱਕ ਨਾਲ ਹੋਏ ਐਕਸੀਡੈਂਟ ਵਿਚ 64 ਸਾਲਾਂ ਵਿਅਕਤੀ ਦੀ ਮੌਤ ਹੋ ਗਈ ਸੀ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਅਨਟ੍ਰੇਂਡ ਤੇ ਅਨਕੁਆਲਿਫਾਈਡ ਡਰਾਈਵਰਾਂ ਨੂੰ ਰੋਕਿਆ ਜਾਏਗਾ, ਸੜਕਾਂ ਸੁਰੱਖਿਅਕਤ ਹੋਣਗੀਆਂ। ਨਵੇਂ ਨਿਯਮ ਵਿਚ ਅੰਗਰੇਜੀ ਆਉਣਾ ਲਾਜਮੀ ਹੈ। ਰੱਦ ਲਾਇਸੈਂਸ ਵਾਲੇ ਟਰੱਕ ਡਰਾਈਵਰਾਂ ਨੂੰ ਨੌਕਰੀ ਦੇਣ ਵਾਲੇ ਟਰੱਕ ਮਾਲਕਾਂ ‘ਤੇ 50000 ਡਾਲਰ ਜੁਰਮਾਨਾ ਲੱਗੇਗਾ।