ਸ਼੍ਰੇਅਸ IND vs NZ ਵਨਡੇ ਸੀਰੀਜ਼ ਤੋਂ ਸੱਟ ਕਾਰਨ ਹੋਏ ਬਾਹਰ , ਸੂਰਯਕੁਮਾਰ ਦਾ ਪਲੇਇੰਗ 11 ''ਚ ਖੇਡਣਾ ਹੋਇਆ ਯਕੀਨੀ। 

ਸ਼੍ਰੇਅਸ IND vs NZ ਵਨਡੇ ਸੀਰੀਜ਼ ਤੋਂ ਸੱਟ ਕਾਰਨ ਹੋਏ ਬਾਹਰ , ਸੂਰਯਕੁਮਾਰ ਦਾ ਪਲੇਇੰਗ 11 ''ਚ ਖੇਡਣਾ ਹੋਇਆ ਯਕੀਨੀ। 

ਨਿਊਜ਼ੀਲੈਂਡ ਖਿਲਾਫ ਤਿੰਨ ਵਨਡੇ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਲੈਅ 'ਚ ਚੱਲ ਰਹੇ ਸ਼੍ਰੇਅਸ ਅਈਅਰ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਹ ਪਿੱਠ ਦੇ ਦਰਦ ਕਾਰਨ ਬਾਹਰ ਹੈ। ਹੁਣ ਉਨ੍ਹਾਂ ਦੀ ਥਾਂ ਰਜਤ ਪਾਟੀਦਾਰ ਨੂੰ ਸ਼ਾਮਲ ਕੀਤਾ ਗਿਆ ਹੈ। ਬੀਸੀਸੀਆਈ ਨੇ ਕਿਹਾ, "ਟੀਮ ਇੰਡੀਆ ਦੇ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਪਿੱਠ ਦੀ ਸੱਟ ਕਾਰਨ ਨਿਊਜ਼ੀਲੈਂਡ ਦੇ ਖਿਲਾਫ ਆਗਾਮੀ 3 ਮੈਚਾਂ ਦੀ ਵਨਡੇ ਸੀਰੀਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ। ਰਜਤ ਪਾਟੀਦਾਰ ਨੂੰ ਉਸ ਦੀ ਥਾਂ 'ਤੇ ਰੱਖਿਆ ਗਿਆ ਹੈ।" ਬਿਆਨ 'ਚ ਕਿਹਾ ਗਿਆ ਹੈ, ''ਉਹ ਹੋਰ ਮੁਲਾਂਕਣ ਅਤੇ ਪ੍ਰਬੰਧਨ ਲਈ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ.ਸੀ.ਏ.) ਜਾਵੇਗਾ।

ਸ਼੍ਰੇਅਸ ਅਈਅਰ ਟੀਮ ਇੰਡੀਆ ਲਈ ਖਾਸ ਤੌਰ 'ਤੇ ਵਨਡੇ ਫਾਰਮੈਟ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਅਈਅਰ ਨੇ 38 ਪਾਰੀਆਂ ਖੇਡੀਆਂ ਹਨ ਅਤੇ ਦੋ ਸੈਂਕੜੇ ਅਤੇ 14 ਅਰਧ ਸੈਂਕੜੇ ਸਮੇਤ 1631 ਦੌੜਾਂ ਬਣਾਈਆਂ ਹਨ। ਉਸਦਾ ਸਰਵੋਤਮ ਸਕੋਰ 113* ਹੈ। 96.50 ਦੀ ਸਟ੍ਰਾਈਕ ਰੇਟ 'ਤੇ ਉਸ ਦੀ ਔਸਤ 46.60 ਹੈ। ਅਈਅਰ ਦੇ ਬਾਹਰ ਹੋਣ ਨਾਲ ਹਾਲਾਂਕਿ ਹੁਣ ਸੂਰਯਕੁਮਾਰ ਯਾਦਵ ਦਾ ਪਲੇਇੰਗ ਇਲੈਵਨ 'ਚ ਖੇਡਣਾ ਯਕੀਨੀ ਜਾਪਦਾ ਹੈ। ਸੂਰਯਕੁਮਾਰ ਨੂੰ ਨੰਬਰ-4 'ਤੇ ਖੇਡਦੇ ਦੇਖਿਆ ਜਾ ਸਕਦਾ ਹੈ, ਹਾਲਾਂਕਿ ਉਹ ਸ਼੍ਰੀਲੰਕਾ ਖਿਲਾਫ ਤੀਜੇ ਮੈਚ 'ਚ ਸਿਰਫ 4 ਦੌੜਾਂ ਹੀ ਬਣਾ ਸਕੇ ਸਨ। ਪਰ ਹੁਣ ਅਈਅਰ ਦੀ ਗੈਰ-ਮੌਜੂਦਗੀ 'ਚ ਸੂਰਯਕੁਮਾਰ ਕੋਲ ਵਨਡੇ 'ਚ ਵੀ ਖੁਦ ਨੂੰ ਸਾਬਤ ਕਰਨ ਦਾ ਮੌਕਾ ਹੈ।