14 ਨਿਊਜ਼ ਐਂਕਰਾਂ ਦਾ ''ਇੰਡੀਆ'' ਗਠਜੋੜ ਵਲੋਂ ਬਾਈਕਾਟ; ਜਾਰੀ ਕੀਤੀ ਸੂਚੀ

14 ਨਿਊਜ਼ ਐਂਕਰਾਂ ਦਾ ''ਇੰਡੀਆ'' ਗਠਜੋੜ ਵਲੋਂ ਬਾਈਕਾਟ; ਜਾਰੀ ਕੀਤੀ ਸੂਚੀ

ਵਿਰੋਧੀ ਪਾਰਟੀਆਂ ਦੇ ਗਠਜੋੜ 'ਇੰਡੀਆ' ਨੇ ਨਵੀਂ ਦਿੱਲੀ ਵਿਚ ਅਪਣੀ ਤਾਲਮੇਲ ਕਮੇਟੀ ਦੀ ਮੀਟਿੰਗ ਤੋਂ ਬਾਅਦ ਕੁੱਝ ਟੈਲੀਵਿਜ਼ਨ ਐਂਕਰਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਕ ਦਿਨ ਬਾਅਦ ਵੀਰਵਾਰ 14 ਸਤੰਬਰ ਨੂੰ 14 ਅਜਿਹੇ ਟੈਲੀਵਿਜ਼ਨ ਐਂਕਰਾਂ ਦੇ ਨਾਵਾਂ ਦੀ ਸੂਚੀ ਵੀ ਸਾਹਮਣੇ ਆਈ, ਜਿਨ੍ਹਾਂ ਦੇ ਸ਼ੋਅ 'ਤੇ ਗਠਜੋੜ ਦੇ ਆਗੂ ਨਹੀਂ ਜਾਣਗੇ। ਇਹ ਸੂਚੀ ਕਾਂਗਰਸ ਆਗੂ ਪਵਨ ਖੇੜਾ ਨੇ ਟਵੀਟ ਜ਼ਰੀਏ ਸਾਂਝੀ ਕੀਤੀ ਹੈ।

ਇਹ ਹਨ ਨਿਊਜ਼ ਐਂਕਰਾਂ ਦੇ ਨਾਂਅ

      Image

ਦੱਸ ਦੇਈਏ ਕਿ ਵਿਰੋਧੀ ਧਿਰ ਦੇ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) ਨੇ ਬੀਤੇ ਦਿਨ ਹੋਈ ਮੀਟਿੰਗ ਵਿਚ ਫੈਸਲਾ ਕੀਤਾ ਹੈ ਕਿ ਅਗਲੀਆਂ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵਿਵਸਥਾ ਨੂੰ ਜਲਦੀ ਹੀ ਅੰਤਿਮ ਰੂਪ ਦਿਤਾ ਜਾਵੇਗਾ ਅਤੇ ਅਗਲੇ ਮਹੀਨੇ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਗਠਜੋੜ ਦੀਆਂ ਜਨਤਕ ਮੀਟਿੰਗਾਂ ਸ਼ੁਰੂ ਹੋ ਜਾਣਗੀਆਂ।