ਭਾਰਤ ਪਹੁੰਚਿਆ ਜੂਨੀਅਰ ਏਸ਼ੀਆ ਕੱਪ ਦੇ ਫ਼ਾਈਨਲ ''ਚ, ਕੋਰੀਆ ''ਤੇ ਵੱਡੀ ਜਿੱਤ ਕੀਤੀ ਹਾਸਲ

ਭਾਰਤ ਪਹੁੰਚਿਆ ਜੂਨੀਅਰ ਏਸ਼ੀਆ ਕੱਪ ਦੇ ਫ਼ਾਈਨਲ ''ਚ, ਕੋਰੀਆ ''ਤੇ ਵੱਡੀ ਜਿੱਤ ਕੀਤੀ ਹਾਸਲ

ਮੈਨਜ਼ ਜੂਨੀਅਰ ਏਸ਼ੀਆ ਕੱਪ 2023 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਓਮਾਨ ਵਿਚ ਖੇਡੇ ਜਾ ਰਹੇ ਇਸ ਟੂਰਨਾਮੈਂਟ ਵਿਚ ਭਾਰਤੀ ਟੀਮ ਨੇ ਸੈਮੀਫ਼ਾਈਨਲ ਮੁਕਾਬਲੇ ਵਿਚ ਕੋਰੀਆ ਨੂੰ 9-1 ਦੇ ਵੱਡੇ ਫ਼ਾਸਲੇ ਨਾਲ ਹਰਾਇਆ ਅਤੇ ਫ਼ਾਈਨਲ ਵਿਚ ਆਪਣੀ ਜਗ੍ਹਾ ਬਣਾ ਲਈ ਹੈ। ਹੁਣ ਭਾਰਤ ਦਾ ਮੁਕਾਬਲਾ ਪਾਕਿਸਤਾਨ ਤੇ ਮਲੇਸ਼ੀਆ ਵਿਚਾਲੇ ਖੇਡੇ ਜਾ ਰਹੇ ਦੂਜੇ ਸੈਮੀਫ਼ਾਈਨਲ ਮੁਕਾਬਲੇ ਦੀ ਜੇਤੂ ਟੀਮ ਨਾਲ ਹੋਵੇਗਾ। 

ਕਪਤਾਨ ਉੱਤਮ ਸਿੰਘ ਦੀ ਅਗਵਾਈ ਵਾਲੀ ਟੀਮ ਸੈਮੀਫ਼ਾਈਨਲ ਮੁਕਾਬਲੇ ਵਿਚ ਸ਼ੁਰੂ ਤੋਂ ਹੀ ਵਿਰੋਧੀ ਟੀਮ 'ਤੇ ਹਾਵੀ ਰਹੀ। ਭਾਰਤ ਨੇ ਪਹਿਲੇ ਕੁਆਰਟਰ ਵਿਚ ਹੀ 1-0 ਦੀ ਲੀਡ ਬਣਾ ਲਈ ਫਿਰ ਇਸ ਲੀਡ ਨੂੰ ਅਖ਼ੀਰ ਤਕ ਟੁੱਟਣ ਨਾ ਦਿੱਤਾ। ਅਗਲੇ ਕੁਆਰਟਰ ਵਿਚ 1 ਹੋਰ ਗੋਲ ਕਰ ਲਿਆ ਤੇ ਇਸ ਤਰ੍ਹਾਂ ਹਾਫ਼ ਟਾਈਮ ਤਕ 2-0 ਨਾਲ ਅੱਗੇ ਰਹੀ। ਤੀਜੇ ਕੁਆਰਟਰ ਵਿਚ ਭਾਰਤ ਨੇ ਫਟਾਫਟ ਗੋਲ਼ ਕੀਤੇ ਤੇ 6-0 ਤਕ ਪਹੁੰਚ ਗਈ। ਹਾਲਾਂਕਿ ਇਸ ਵਾਰ ਕੋਰੀਆ ਨੇ ਵੀ ਇਕ ਗੋਲ ਦਾਗਿਆ ਪਰ ਇਸ ਤੋਂ ਬਾਅਦ ਭਾਰਤੀ ਟੀਮ ਨੇ ਵਿਰੋਧੀ ਨੂੰ ਕੋਈ ਮੌਕਾ ਨਹੀਂ ਦਿੱਤਾ। ਫੁੱਲ ਟਾਈਮ ਤਕ ਭਾਰਤ ਨੇ ਤਿੰਨ ਹੋਰ ਗੋਲ ਦਾਗ ਦਿੱਤੇ ਇਸ ਤਰ੍ਹਾਂ 9-1 ਨਾਲ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ। 

ਦੱਸ ਦੇਈਏ ਕਿ ਭਾਰਤੀ ਟੀਮ ਇਸ ਟੂਰਨਾਮੈਂਟ ਵਿਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਸੈਮੀਫ਼ਾਈਨਲ ਵਿਚ ਪਹੁੰਚਣ ਲਈ ਭਾਰਤ ਨੇ ਥਾਈਲੈਂਡ ਨੂੰ ਇਕਪਾਸੜ ਮੁਕਾਬਲੇ ਵਿਚ 17-0 ਦੇ ਵੱਡੇ ਫ਼ਾਸਲੇ ਨਾਲ ਪਸਤ ਕੀਤਾ ਸੀ। ਇਸ ਜਿੱਤ ਦੇ ਨਾਲ ਹੀ ਭਾਰਤ ਟੀਮ ਨੇ FIH ਜੂਨੀਅਰ ਹਾਕੀ ਮੈਨਜ਼ ਵਰਲਡ ਕੱਪ 2023 ਵਿਚ ਵੀ ਜਗ੍ਹਾ ਬਣਾ ਲਈ ਸੀ। ਇਹ ਮੁਕਾਬਲਾ 5 ਤੋਂ 16 ਦਸੰਬਰ ਤਕ ਮਲੇਸ਼ੀਆ ਵਿਚ ਖੇਡਿਆ ਜਾਵੇਗਾ। ਪੂਲ ਸਟੇਜ ਦੇ ਮੁਕਾਬਲਿਆਂ ਵਿਚ ਵੀ ਭਾਰਤ ਅਜੇਤੂ ਰਿਹਾ। ਉਸ ਨੇ ਪਹਿਲੇ ਮੁਕਾਬਲੇ ਵਿਚ ਚੀਨ ਨੂੰ 18-0, ਜਾਪਾਨ ਨੂੰ 3-1 ਨਾਲ ਹਰਾਇਆ। ਫ਼ਿਰ ਪਾਕਿਸਤਾਨ ਨਾਲ ਫੱਸਵਾਂ ਮੁਕਾਬਲਾ ਹੋਇਆ ਜੋ 1-1 ਨਾਲ ਬਰਾਬਰੀ 'ਤੇ ਰਿਹਾ ਤੇ ਫ਼ਿਰ ਥਾਈਲੈਂਡ ਨੂੰ 17-0 ਨਾਲ ਹਰਾ ਕੇ ਪੂਲ ਏ ਦੇ ਸਿਖ਼ਰ 'ਤੇ ਕਾਬਿਜ਼ ਰਿਹਾ।