ਵਾਰਾਣਸੀ ਨੂੰ ਭਾਰਤੀ-ਅਮਰੀਕੀ ਮਾਡਲ ਨੇ ਦੱਸਿਆ ''ਸਭ ਤੋਂ ਡਰਾਉਣਾ ਸ਼ਹਿਰ'',ਮੂੜ ਮੰਗਣੀ ਪਯੀ ਮਾਫ਼ੀ। 

ਵਾਰਾਣਸੀ ਨੂੰ ਭਾਰਤੀ-ਅਮਰੀਕੀ ਮਾਡਲ ਨੇ ਦੱਸਿਆ ''ਸਭ ਤੋਂ ਡਰਾਉਣਾ ਸ਼ਹਿਰ'',ਮੂੜ ਮੰਗਣੀ ਪਯੀ ਮਾਫ਼ੀ। 

ਭਾਰਤੀ-ਅਮਰੀਕੀ ਮਾਡਲ ਅਤੇ ਸੋਸ਼ਲ ਮੀਡੀਆ ਇੰਫਲੂਐਂਜ਼ਰ, ਜਿਸਦਾ ਪਰਿਵਾਰ ਲਖਨਊ ਨਾਲ ਤਾਲੁਕ ਰੱਖਦਾ ਹੈ, ਨੇ ਆਪਣੀ ਇਕ ਟਿੱਕਟੌਕ ਵੀਡੀਓ ਵਿੱਚ ਵਾਰਾਣਸੀ ਨੂੰ ‘ਸਭ ਤੋਂ ਡਰਾਉਣਾ ਸ਼ਹਿਰ’ ਕਹਿਣ ਲਈ ਨਿੰਦਾ ਕੀਤੇ ਜਾਣ ਤੋਂ ਬਾਅਦ ਮਾਫ਼ੀ ਮੰਗ ਲਈ ਹੈ ਅਤੇ ਕਿਹਾ ਕਿ ਉਸ ਦਾ ਇਰਾਦਾ ਵਾਰਾਣਸੀ ਦਾ ਅਪਮਾਨ ਕਰਨ ਦਾ ਨਹੀਂ ਸੀ।ਅਪਰਨਾ ਸਿੰਘ ਹਾਲ ਹੀ ਵਿਚ ਬਿਜਨੈੱਸ ਟੂਰ ਲਈ ਵਾਰਾਣਸੀ ਆਈ ਸੀ। ਵਾਰਣਸੀ ਵਿਚ ਉਸ ਨੇ ਆਪਣੇ ਗਹਿਣਿਆਂ ਦੇ ਬਰਾਂਡ ਇੰਡੀਅਨ ਗੌਡਸ ਬੁਟੀਕ ਦੇ ਨਿਰਮਾਤਾਵਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਸ ਨੇ ਇਕ ਵੀਡੀਓ ਟਿੱਕਟੌਕ 'ਤੇ ਗੰਗਾ ਨਦੀ ਦੀ ਫੁਟੇਜ ਸਾਂਝੀ ਕੀਤੀ ਅਤੇ ਲਿਖਿਆ, 'ਗੰਗਾ ਨਦੀ ਅਸਲ ਵਿਚ ਬਹੁਤ ਪ੍ਰਦੂਸ਼ਿਤ ਹੈ ਅਤੇ ਸੀਵਰੇਜ ਨਾਲ ਭਰੀ ਹੈ। ਤੁਸੀਂ ਦੇਖ ਸਕਦੇ ਹੋ ਕਿ ਲੋਕ ਨਹਾ ਰਹੇ ਹਨ। ਹੋਟਲ ਦੇ ਰਸਤੇ ਵਿਚ ਤੁਸੀਂ ਲਾਸ਼ਾਂ ਸੜਦੇ ਹੋਏ ਦੇਖ ਸਕਦੇ ਹੋ। ਹੋਟਲ ਨੂੰ ਦੇਖੋ ਇਹ ਕਿੰਨਾ ਖ਼ਰਾਬ ਹੈ। ਤੁਸੀਂ ਸੜਕ ਵਿਚਾਲੇ ਲੋਕਾਂ ਅਤੇ ਕੁੱਤਿਆਂ ਨੂੰ ਸੌਂਦੇ ਹੋਏ ਦੇਸ਼ ਸਕਦੇ ਹੋ। ਇਹ ਜਗ੍ਹਾ ਅਸਲ ਵਿਚ ਬਹੁਤ ਖ਼ਰਾਬ ਹੈ।'

ਕਾਸ਼ੀ ਦੀ ਆਲੋਚਨਾ ਕਰਨ ਲਈ 10,000 ਤੋਂ ਵੱਧ ਲੋਕਾਂ ਨੇ ਅਪਰਨਾ ਸਿੰਘ ਦੀ ਪੋਸਟ ਨੂੰ ਨਿਸ਼ਾਨਾ ਬਣਾਇਆ। ਸੋਸ਼ਲ ਮੀਡੀਆ ਯੂਜ਼ਰਸ ਨੇ ਲਿਖਿਆ ਕਿ ਅੱਗੇ ਵਧਣ ਤੋਂ ਪਹਿਲਾਂ ਰਿਸਰਚ ਕਰੋ ਅਤੇ ਬਿਨਾਂ ਕਿਸੇ ਫੈਸਲੇ ਦੇ ਨਵੇਂ ਅਨੁਭਵ ਲਈ ਤਿਆਰ ਰਹੋ। ਇਸ ਦੇ ਨਾਲ ਹੀ ਕੁਝ ਹੋਰ ਉਪਭੋਗਤਾਵਾਂ ਨੇ ਲਿਖਿਆ ਕਿ ਸੱਭਿਆਚਾਰਕ ਅਤੇ ਇਤਿਹਾਸਕ ਵਿਰਾਸਤ ਹੀ ਕਾਸ਼ੀ ਨੂੰ ਸਭ ਤੋਂ ਚਮਤਕਾਰੀ ਸਥਾਨ ਬਣਾਉਂਦੀ ਹੈ। ਅਸੀਂ ਸਾਰਿਆਂ ਨੂੰ ਉੱਥੇ ਜਾਣ ਲਈ ਕਹਾਂਗੇ। ਯੂਜ਼ਰਸ ਦੀ ਪ੍ਰਤੀਕਿਰਿਆ ਨੂੰ ਦੇਖਦੇ ਹੋਏ ਅਪਰਨਾ ਸਿੰਘ ਨੇ ਆਪਣੇ ਵੀਡੀਓ ਅਤੇ ਕਮੈਂਟ ਲਈ ਮੁਆਫੀ ਮੰਗੀ ਹੈ। ਉਸ ਨੇ ਕਿਹਾ, "ਮੈਂ ਮੁਆਫ਼ੀ ਮੰਗਣਾ ਚਾਹੁੰਦੀ ਹਾਂ। ਮੈਂ ਅਪਮਾਨ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ ਸੀ। ਮੈਂ ਸਿਰਫ਼ ਆਪਣਾ ਅਨੁਭਵ ਦੱਸ ਰਹੀ ਸੀ। ਭਾਰਤ ਇੱਕ ਸੁੰਦਰ ਦੇਸ਼ ਹੈ, ਪਰ ਇਹ ਖਾਸ ਜਗ੍ਹਾ ਮੇਰੀ ਕਿਸਮ ਦੀ ਨਹੀਂ ਸੀ।"