- Updated: December 29, 2022 06:54 PM
ਅਮਰੀਕਾ ਦੇ ਪੈਨਸਿਲਵੇਨੀਆ ਸੂਬੇ ਦੇ ਕਲੇਰੀਅਨ ਟਾਊਨਸ਼ਿਪ ਵਿੱਚ ਇੱਕ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੇ 26 ਸਾਲਾ ਨੌਜਵਾਨ ਦੀ ਮੌਤ ਹੋ ਗਈ। ਕਲੇਰੀਅਨ ਕਾਉਂਟੀ ਦੇ ਸ਼ੈਰਿਫ ਡੈਨ ਸ਼ਿੰਗਲੇਡੇਕਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਨਿਊਯਾਰਕ ਦੇ ਕੁਈਨਜ਼ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਨਿਊਜ਼ ਪੋਰਟਲ 'ਐਕਸਪਲੋਰ ਕਲੇਰੀਅਨ' ਮੁਤਾਬਕ ਇਹ ਹਾਦਸਾ 24 ਦਸੰਬਰ ਨੂੰ ਕਲੇਰੀਅਨ ਟਾਊਨਸ਼ਿਪ 'ਚ ਉਸ ਸਮੇਂ ਵਾਪਰਿਆ, ਜਦੋਂ ਕਈ ਵਾਹਨ ਆਪਸ 'ਚ ਟਕਰਾ ਗਏ। ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।