- Updated: December 21, 2022 04:07 PM
ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਇਕ ਅਜੀਬ ਜੈਨੇਟਿਕ ਡਿਸਆਰਡਰ ਕਾਰਨ ਦੋ ਸਾਲ ਦੇ ਬੱਚੇ ਦੀ ਮੌਤ ਤੋਂ ਬਾਅਦ ਉਸ ਦੀਆਂ ਅੱਖਾਂ ਦਾਨ ਨੇ ਦੋ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਨੂੰ ਰੌਸ਼ਨ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ। ਸ਼ਹਿਰ ਦੇ ਸਰਕਾਰੀ ਮਹਾਰਾਜਾ ਯਸ਼ਵੰਤਰਾਓ ਹਸਪਤਾਲ (MYH) ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।ਅਧਿਕਾਰੀ ਨੇ ਦੱਸਿਆ ਕਿ ਦੋ ਸਾਲਾ ਅਕਸ਼ਜ ਬਾਂਕੇ, ਜੋ ਕਿ ਟਾਈਰੋਸਿਨਮੀਆ ਨਾਮੀ ਜਮਾਂਦਰੂ ਜੈਨੇਟਿਕ ਵਿਕਾਰ ਤੋਂ ਪੀੜਤ ਸੀ। ਉਸ ਦੀ ਸੋਮਵਾਰ ਰਾਤ ਨੂੰ MYH ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬੱਚੇ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦੀ ਇੱਛਾ ਮੁਤਾਬਕ ਉਸ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ। ਜਿਸ ਨਾਲ ਦੋ ਲੋੜਵੰਦ ਮਰੀਜ਼ਾਂ ਨੂੰ ਇਕ-ਇਕ ਅੱਖ ਟਰਾਂਸਪਲਾਂਟ ਕੀਤੀ ਜਾ ਸਕੇ।
ਅਕਸ਼ਜ ਦੇ ਪਿਤਾ ਆਨੰਦ ਬਾਂਕੇ ਸ਼ਹਿਰ ਦੇ ਇਕ ਪ੍ਰਾਈਵੇਟ ਸਕੂਲ ਵਿਚ ਅਧਿਆਪਕ ਹਨ। ਆਪਣੇ ਇਕਲੌਤੇ ਬੱਚੇ ਦੇ ਸੋਗ ਵਿਚ ਡੁੱਬੇ ਪਿਤਾ ਨੇ ਦੱਸਿਆ ਕਿ ਮੇਰਾ ਪੁੱਤਰ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ ਪਰ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਦੋ ਲੋਕ ਉਸ ਦੀਆਂ ਅੱਖਾਂ ਰਾਹੀਂ ਦੁਨੀਆ ਵੇਖ ਸਕਣਗੇ।