ਇਟਲੀ ''ਚ ਮੋਹਲੇਧਾਰ ਮੀਂਹ ਨੇ ਲਈ 5 ਲੋਕਾਂ ਦੀ ਜਾਨ, ਕਈ ਹੋਏ ਲਾਪਤਾ। 

ਇਟਲੀ ''ਚ ਮੋਹਲੇਧਾਰ ਮੀਂਹ ਨੇ ਲਈ 5 ਲੋਕਾਂ ਦੀ ਜਾਨ, ਕਈ ਹੋਏ ਲਾਪਤਾ। 

ਇਟਲੀ ਵਿੱਚ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਖ਼ਰਾਬ ਮੌਸਮ ਏਮੀਲੀਆ ਰੋਮਾਨਾ ਸੂਬੇ ਦੇ ਲੋਕਾਂ ਲਈ ਜਾਨ ਦਾ ਖੋਅ ਬਣ ਰਿਹਾ ਹੈ, ਜਿਸ ਕਾਰਨ ਸੂਬੇ ਦੇ ਬਾਸ਼ਿੰਦਿਆਂ ਲਈ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ। ਬੇਸ਼ੱਕ ਕਿ ਇਟਲੀ ਸਰਕਾਰ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਰਾਹਤ ਕਾਰਜ ਮੁੱਹਈਆ ਕਰਾਉਣ ਵਿੱਚ ਜੁਟੀ ਹੋਈ ਹੈ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਹੱਥਾਂ-ਪੈਰਾਂ ਦੀ ਪਈ ਹੋਈ ਹੈ।

                                            Image

ਮਿਲੀ ਜਾਣਕਾਰੀ ਅਨੁਸਾਰ ਇਟਲੀ ਵਿੱਚ ਲਗਾਤਾਰ ਮੋਹਲੇਧਾਰ ਮੀਂਹ ਪੈਣ ਕਾਰਨ ਇਟਲੀ ਦੇ ਸੂਬੇ ਏਮੀਲੀਆ ਰੋਮਾਨਾ ਦਾ ਕਾਫ਼ੀ ਏਰੀਆ ਪ੍ਰਭਾਵਿਤ ਹੋਇਆ ਹੈ। ਮੀਂਹ ਦੇ ਪਾਣੀ ਨੇ ਹੜ੍ਹ ਦਾ ਰੂਪ ਧਾਰਨ ਕਰ ਲਿਆ ਹੈ ਤੇ ਹੁਣ ਤੱਕ ਇਸ ਹੜ੍ਹ ਨੇ 5 ਲੋਕਾਂ ਦੀ ਜਾਨ ਲੈ ਲਈ ਹੈ, ਜਦੋਂ ਕਿ 4 ਲੋਕਾਂ ਨੂੰ ਤੇਜ਼ ਪਾਣੀ ਆਪਣੇ ਨਾਲ ਵਹਾ ਕੇ ਲੈ ਗਿਆ ਹੈ ਜਿਹੜੇ ਹੁਣ ਤੱਕ ਲਾਪਤਾ ਦੱਸੇ ਜਾ ਰਹੇ ਹਨ।

                                            Image

ਮੀਂਹ ਦੇ ਪਾਣੀ ਨੇ ਕੁਝ ਹੀ ਪਲਾਂ ਵਿੱਚ ਸੂਬੇ ਦੇ ਕਈ ਇਲਾਕਿਆਂ ਨੂੰ ਨੱਕੋ-ਨੱਕ ਭਰ ਦਿੱਤਾ ਹੈ। ਸਥਾਨਕ ਲੋਕ ਪਾਣੀ ਕਾਰਨ ਘਰਾਂ ਵਿੱਚ ਬੰਦ ਹਨ ਤੇ ਕਿਸੇ ਪਾਸੇ ਵੀ ਆ-ਜਾ ਨਹੀਂ ਸਕਦੇ। ਮੀਂਹ ਦੇ ਪਾਣੀ ਨੇ ਸੂਬੇ ਦੀਆਂ 14 ਨਦੀਆਂ ਦੇ ਕਿਨਾਰਿਆਂ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕੀਤਾ ਹੈ ਅਤੇ ਇਹਨਾਂ ਨਦੀਆਂ ਦਾ ਪਾਣੀ ਰਿਹਾਇਸ਼ੀ ਇਲਾਕਿਆਂ ਵਿੱਚ ਚਲਾ ਗਿਆ ਹੈ।

                                             Image

ਫੋਰਲੀ ਚੇਸੇਨਾ ਤੇ ਰੇਵੇਨਾ ਇਲਾਕਾ ਇਸ ਹੜ੍ਹ ਨਾਲ ਵੱਧ ਪ੍ਰਭਾਵਿਤ ਦੱਸਿਆ ਜਾ ਰਿਹਾ ਹੈ, ਜਿੱਥੋਂ ਦੇ ਹੁਣ ਤੱਕ 5000 ਪ੍ਰਭਾਵਿਤ ਲੋਕਾਂ ਨੂੰ ਰਾਹਤ ਕਰਮਚਾਰੀਆਂ ਨੇ ਸੁੱਰਖਿਅਤ ਕੀਤਾ ਹੈ। 50 ਹਜ਼ਾਰ ਘਰਾਂ ਦੀ ਬਿਜਲੀ ਬੰਦ ਹੈ ਤੇ ਹਜ਼ਾਰਾਂ ਲੋਕਾਂ ਦੇ ਮੋਬਾਇਲ ਬੰਦ ਹੋਣ ਕਾਰਨ ਲੋਕ ਵੱਡੀ ਮੁਸੀਬਤ ਦਾ ਸਾਹਮਣ੍ਹਾ ਕਰਨ ਲਈ ਬੇਵੱਸ ਅਤੇ ਲਾਚਾਰ ਹਨ। ਮੌਸਮ ਵਿਭਾਗ ਨੇ ਲੋਕਾਂ ਨੂੰ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ ਹੈ ਤਾਂ ਜੋ ਕਿਸੇ ਦਾ ਤੇਜ਼ ਪਾਣੀ ਦੇ ਵਹਾਅ ਕਾਰਨ ਕੋਈ ਜਾਨੀ-ਮਾਲੀ ਨੁਕਸਾਨ ਨਾ ਹੋ ਜਾਵੇ।