- Updated: May 10, 2023 11:52 PM
ਕਾਂਗਰਸੀ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਇੰਤਕਾਲ ਤੋਂ ਬਾਅਦ ਖਾਲੀ ਹੋਈ ਲੋਕ ਸਭਾ ਸੀਟ 'ਤੇ ਅੱਜ ਹੋਈ ਜ਼ਿਮਨੀ ਚੋਣ ਦੌਰਾਨ ਹਲਕੇ ਦੇ ਵੋਟਾਂ ਨੇ ਘੱਟ ਉਤਸ਼ਾਹ ਦਿਖਾਇਆ। ਜ਼ਿਮਨੀ ਚੋਣ ਦੌਰਾਨ ਜ਼ਿਲ੍ਹੇ 'ਚ ਕਈ ਥਾਵਾਂ 'ਤੇ ਮਾਮੂਲੀ ਝਗੜੇ ਹੋਣ ਦੀਆ ਸੂਚਨਾਵਾਂ ਵੀ ਹਨ। ਇਸ ਤੋਂ ਇਲਾਵਾ ਸੱਤਾਧਾਰੀ ਪਾਰਟੀ ਦੇ ਬਾਹਰਲੇ ਵਿਧਾਇਕਾਂ, ਆਗੂਆ ਤੇ ਵਰਕਰਾਂ ਦੇ ਹੋਣ ਦੀਆ ਚਰਚਾਵਾਂ ਵੀ ਸਾਰਾ ਇੰਟਰਨੈੱਟ ਮੀਡੀਆ 'ਤੇ ਚੱਲਦੀਆਂ ਰਹੀਆ। ਵਿਰੋਧੀ ਪਾਰਟੀਆਂ ਦੇ ਆਗੂ ਇੰਟਰਨੈੱਟ ਮੀਡੀਆ 'ਤੇ ਲਗਾਤਾਰ ਸੱਤਾਧਾਰੀ ਧਿਰ ਦੇ ਬਾਹਰਲੇ ਆਗੂਆ ਬਾਰੇ ਵੀਡੀਓ ਪਾਉਂਦੇ ਰਹੇ।
ਸ਼ਾਹਕੋਟ ਹਲਕੇ ਦੇ ਪਿੰਡ ਰੂਪੇਵਾਲ 'ਚ ਆਪ ਦੇ ਬਾਬਾ ਬਕਾਲਾ ਤੋਂ ਵਿਧਾਇਕ ਦਲਬੀਰ ਸਿੰਘ ਟੌਂਗ ਤੇ ਜਲੰਧਰ ਕੈਂਟ ਹਲਕੇ 'ਚ ਆਪ ਦੇ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਦੇ ਹਲਕੇ 'ਚ ਹੋਣ ਦੀਆਂ ਵੀਡੀਓ ਸਾਹਮਣੇ ਆਈਆਂ। ਆਪ ਵਿਧਾਇਕ ਦਲਬੀਰ ਸਿੰਘ ਟੌਂਗ ਖ਼ਿਲਾਫ਼ ਤਾਂ ਉਥੋਂ ਦੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਸ਼ਿਕਾਇਤ 'ਤੇ ਸ਼ਾਹਕੋਟ ਥਾਣੇ 'ਚ ਕੇਸ ਵੀ ਦਰਜ ਕੀਤਾ ਗਿਆ। ਇਨਾਂ੍ਹ ਮਾਮਲਿਆ ਨੂੰ ਲੈ ਕੇ ਵਿਰੋਧੀ ਪਾਰਟੀਆਂ ਤੇ ਉਮੀਦਵਾਰਾਂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤਾਂ ਵੀ ਭੇਜ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਬੁੱਧਵਾਰ ਸਵੇਰੇ 8 ਵਜੇ ਸ਼ੁਰੂ ਹੋਈ ਪੋਿਲੰਗ ਦੌਰਾਨ ਪਹਿਲਾਂ ਤਾਂ ਲੋਕਾਂ ਦਾ ਰੁਝਾਨ ਕਾਫੀ ਦੇਖਣ ਨੂੰ ਮਿਲਿਆ ਪਰ ਹੌਲ਼ੀ-ਹੌਲ਼ੀ ਰੁਝਾਨ ਘਟਦਾ ਗਿਆ ਅਤੇ ਪੋਿਲੰਗ ਬੂਥਾਂ ਦੇ ਬਾਹਰ ਵੀ ਛੋਟੀਆਂ-ਛੋਟੀਆਂ ਕਤਾਰਾਂ 'ਚ ਲੋਕ ਖੜ੍ਹੇ ਨਜ਼ਰ ਆਏ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆ ਮੁਤਾਬਕ ਹਲਕੇ ਦੇ ਕੁੱਲ 16,21,800 ਵੋਟਰਾਂ 'ਚੋਂ ਸ਼ਾਮ 6 ਵਜੇ ਤਕ ਵੋਟਾਂ ਪੈਣ ਦਾ ਕੰਮ ਖਤਮ ਹੋਣ ਤਕ 54 ਫੀਸਦੀ ਪੋਿਲੰਗ ਹੋਈ। ਹਲਕੇ 'ਚ ਪੈਂਦੇ 9 ਵਿਧਾਨ ਸਭਾ ਹਲਕਿਆਂ 'ਚੋਂ ਸਭ ਤੋਂ ਵੱਧ ਵੋਟਾਂ ਸ਼ਾਹਕੋਟ ਹਲਕੇ 'ਚ ਪਈਆ, ਜਿੱਥੇ 57.4 ਫੀਸਦੀ ਪੋਿਲੰਗ ਦਰਜ ਕੀਤੀ ਗਈ। ਇਸ ਦੇ ਉਲਟ ਜਲੰਧਰ ਕੈਂਟ ਹਲਕੇ 'ਚ ਸਭ ਤੋਂ ਘੱਟ ਪੋਿਲੰਗ ਹੋਈ ਜੋ ਕਿ 48.9 ਫੀਸਦੀ ਦਰਜ ਕੀਤੀ ਗਈ।
ਵਿਧਾਨ ਸਭਾ ਹਲਕਾ - ਵੋਟਰ - ਪੋਿਲੰਗ ਫੀਸਦੀ
ਫਿਲੌਰ 200018 55.8 ਫੀਸਦੀ
ਨਕੋਦਰ 191067 55.4 ਫੀਸਦੀ
ਸ਼ਾਹਕੋਟ 182026 57.4 ਫੀਸਦੀ
ਕਰਤਾਰਪੁਰ 179704 54.7 ਫੀਸਦੀ
ਜਲੰਧਰ ਪੱਛਮੀ165973 56.4 ਫੀਸਦੀ
ਜਲੰਧਰ ਕੇਂਦਰੀ 168237 49 ਫੀਸਦੀ
ਜਲੰਧਰ ਉੱਤਰੀ 183363 54.4 ਫੀਸਦੀ
ਜਲੰਧਰ ਛਾਉਣੀ 186450 48.9 ਫੀਸਦੀ
ਆਦਮਪੁਰ 164962 54 ਫੀਸਦੀ