ਯੂਰਪੀਅਨ ਪਾਰਲੀਮੈਂਟ ਦੀਆਂ ਵੋਟਾਂ ਵਿਚ ਪੰਜਾਬੀ ਮੂਲ ਦੀ ਜਨੀਨਾ ਮਾਲਾ ਸਿੰਘ ਨੇ ਲਿਆ ਹਿੱਸਾ

ਯੂਰਪੀਅਨ ਪਾਰਲੀਮੈਂਟ ਦੀਆਂ ਵੋਟਾਂ ਵਿਚ ਪੰਜਾਬੀ ਮੂਲ ਦੀ ਜਨੀਨਾ ਮਾਲਾ ਸਿੰਘ ਨੇ ਲਿਆ ਹਿੱਸਾ

ਯੂਰਪ ਵਿਚ ਜਿਥੇ ਪੰਜਾਬੀਆਂ ਨੇ ਸਖ਼ਤ ਘਾਲਣਾ ਕੀਤੀ ਹੈ, ਉਥੇ ਹੁਣ ਆਉਣ ਵਾਲੀ ਨਵੀਂ ਪੀੜ੍ਹੀ ਦਾ ਧਿਆਨ ਸਿਆਸਤ ਦੇ ਵਿਚ ਆ ਕੇ ਅਪਣੇ ਭਾਈਚਾਰੇ ਦੀਆਂ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਲ ਧਿਆਨ ਹੋ ਰਿਹਾ ਹੈ। ਇਨ੍ਹੀ ਦਿਨੀਂ ਜਰਮਨੀ ਵਿਚ ਯੂਰਪੀਅਨ ਪਾਰਲੀਮੈਂਟ ਵਾਸਤੇ ਚੋਣਾਂ ਹੋ ਰਹੀਆਂ ਹਨ।

ਇਨ੍ਹਾਂ ਚੋਣਾਂ ਵਿਚ ਜਿਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਖੜੇ ਹੋਏ ਹਨ ਉਥੇ ਹੀ ਪੰਜਾਬੀ ਭਾਈਚਾਰੇ ਦੀ ਨੌਜਵਾਨ ਲੜਕੀ ਜਨੀਨਾ ਮਾਲਾ ਸਿੰਘ ਜੀਗਨ ਸਟੇਟ ਵਿਚ ਗਰੂਨਨ ਪਾਰਟੀ ਵਲੋਂ ਯੂਰਪ ਪਾਰਲੀਮੈਂਟ ਦੀਆਂ ਚੋਣਾਂ ਵਾਸਤੇ ਉਮੀਦਵਾਰ ਉਤਰੇ ਹਨ।

ਬੀਤੇ ਕਲ ਉਹ ਗੁਰਦੁਆਰਾ ਸਿੱਖ ਸੈਂਟਰ ਫ਼ਰੈਂਕਫ਼ੋਰਟ ਵਿਖੇ ਵੀ ਪਹੁੰਚੇ, ਜਿਥੇ ਸਿੱਖ ਆਗੂਆਂ ਨੇ ਉਨ੍ਹਾਂ ਦਾ ਸਨਮਾਨ ਕੀਤਾ। ਯੂਰਪੀਅਨ ਪਾਰਲੀਮੈਂਟ ਵਿਚ ਸਿੱਖ ਨੁਮਾਇੰਦੇ ਨੂੰ ਸ਼ਾਮਲ ਕਰਨ ਨਾਲ ਨਾ ਸਿਰਫ਼ ਸਿੱਖ ਭਾਈਚਾਰੇ ਨੂੰ ਆਵਾਜ਼ ਮਿਲੇਗੀ ਬਲਕਿ ਸਮਾਜਿਕ ਨਿਆਂ ਤੋਂ ਲੈ ਕੇ ਆਰਥਕ ਨੀਤੀਆਂ ਤਕ ਦੇ ਵਿਆਪਕ ਮੁੱਦਿਆਂ ’ਤੇ ਵਿਚਾਰ-ਵਟਾਂਦਰੇ ਨੂੰ ਵੀ ਵਧਾਇਆ ਜਾਵੇਗਾ।